ਵਿਸ਼ੇਸ਼ ਅਦਾਲਤ ਨੇ ਨਾਬਾਲਿਗ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਨੂੰ 82 ਸਾਲ ਦੀ ਕੈਦ ਦੀ ਸੁਣਾਈ ਸਜ਼ਾ ਤੇ 3.40 ਲੱਖ ਰੁਪਏ ਦਾ ਲਗਾਇਆ ਜੁਰਮਾਨਾ
- bhagattanya93
- Dec 23, 2023
- 1 min read
23/12/2023
ਵਿਸ਼ੇਸ਼ ਅਦਾਲਤ ਨੇ 2019 ’ਚ ਪਲੱਕੜ ’ਚ ਨਾਬਾਲਿਗ ਨਾਲ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਸਿਵਨ ਨੂੰ ਦੋਸ਼ੀ ਮੰਨਦੇ ਹੋਏ 82 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਦੋਸ਼ੀ ਨੂੰ ਅਲੱਗ-ਅਲੱਗ ਮਦਾਂ ਦੇ ਤਹਿਤ ਇਹ ਸਜ਼ਾ ਸੁਣਾਈ ਗਈ। ਪਲੱਕੜ ਫਾਸਟ ਟ੍ਰੈਕ ਵਿਸ਼ੇਸ਼ ਜੱਜ ਰਾਮੂ ਰਮੇਸ਼ ਚੰਦਰਭਾਨੂ ਨੇ ਦੋਸ਼ੀ ’ਤੇ 3.40 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਅਦਾਲਤਨੇ ਜੁਰਮਾਨੇ ਦੀ ਰਾਸ਼ੀ ਪੀੜਤਾ ਨੂੰ ਦਿੱਤੇ ਜਾਣ ਦੇ ਨਿਰਦੇਸ਼ ਦਿੱਤੇ। ਵਿਸ਼ੇਸ਼ ਸਰਕਾਰੀ ਵਕੀਲ ਨਿਸ਼ਾ ਵਿਜੇ ਕੁਮਾਰ ਨੇ ਕਿਹਾ ਕਿ ਸਿਵਨ ਨੂੰ 40 ਸਾਲ ਜੇਲ੍ਹ ’ਚ ਕੱਟਣੇ ਪੈਣਗੇ। ਇਹ ਅਲੱਗ-ਅਲੱਗ ਮਾਮਲਿਆਂ ’ਚ ਸੁਣਾਈਆਂ ਗਈਆਂ ਸਜ਼ਾਵਾਂ ਸਭ ਤੋਂ ਜ਼ਿਆਦਾ ਹੈ। ਦੋਸ਼ੀ ਸਿਵਨ ਨੂੰ ਪਾਕਸੋ ਐਕਟ ਦੀ ਧਾਰਾ 5 (ਐੱਲ) ਦੇ ਤਹਿਤ ਅਪਰਾਧ ਲਈ 40 ਸਾਲ ਕੈਦ ਦੀ ਸੁਣਾਈ ਗਈ।






Comments