ਸਿੱਧੂ ਮੂਸੇਵਾਲਾ ਦੀ ਮਾਤਾ ਹਸਪਤਾਲ ਦਾਖ਼ਲ, ਛੇਤੀ ਹੀ ਘਰ 'ਚ ਇਕ ਵਾਰ ਮੁੜ ਗੂੰਜਣਗੀਆਂ ਕਿਲਕਾਰੀਆਂ
- bhagattanya93
- Mar 10, 2024
- 1 min read
10/03/2024
ਗਾਇਕ ਸਿੱਧੂ ਮੂਸਵਾਲਾ ਦੀ ਮਾਤਾ ਨੂੰ ਬਠਿੰਡੇ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਉਨ੍ਹਾਂ ਦੇ ਘਰ ਇਕ ਵਾਰ ਮੁੜ ਕਿਲਕਾਰੀਆਂ ਗੂੰਜਣਗੀਆਂ। ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਜਿਸ ਦੀ 29 ਮਈ 2023 ਨੂੰ ਪਿੰਡ ਜਵਾਹਰਕੇ ’ਚ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਬਲਕੌਰ ਸਿੰਘ ਤੇ ਚਰਨ ਕੌਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਦੀ ਕਰੋੜਾਂ ਰੁਪਏ ਦੀ ਜਾਇਦਾਦ ਦੇ ਵਾਰਿਸ ਲਈ ਉਕਤ ਜੋੜੇ ਨੇ ਦੁਬਾਰਾ ਬੱਚੇ ਨੂੰ ਜਨਮ ਦੇਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਲਈ ਆਈਵੀਐੱਫ ਤਕਨੀਕ ਦਾ ਸਹਾਰਾ ਲਿਆ ਗਿਆ ਹੈ। ਪਰਿਵਾਰ ਅਨੁਸਾਰ ਮਾਰਚ ਮਹੀਨੇ ਹੀ ਜਣੇਪਾ ਹੋਣ ਦੀ ਸੰਭਾਵਨਾ ਹੈ।






Comments