ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਸੈਕਟਰ ਦੇ ਸਰਹੱਦੀ ਪਿੰਡ'ਚ ਪਾਕਿਸਤਾਨੀ ਡ੍ਰੋਨ ਤੇ ਹੈਰੋਇਨ ਬਰਾਮਦ
- bhagattanya93
- Dec 18, 2023
- 1 min read
18/12/2023
ਭਾਰਤ-ਪਾਕਿਸਤਾਨ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਸੈਕਟਰ ਦੇ ਸਰਹੱਦੀ ਪਿੰਡ ਰਤਨ ਖੁਰਦ ਤੋਂ 500 ਗ੍ਰਾਮ ਹੈਰੋਇਨ ਤੇ ਪਾਕਿਸਤਾਨੀ ਡ੍ਰੋਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਧਨੋਏ ਖੁਰਦ ਵਿਚ ਡ੍ਰੋਨ ਦੀ ਗਤੀਵਿਧੀ ਦੇ ਮੱਦੇਨਜ਼ਰ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਜਿਸ ਦੌਰਾਨ ਖੇਤ ਵਿੱਚੋਂ ਚੀਨਾ ਦਾ ਬਣਿਆ ਡ੍ਰੋਨ ਤੇ ਇਕ ਪੈਕਟ ਮਿਲਿਆ ਜਿਸ ’ਤੇ ਪੀਲੇ ਰੰਗ ਟੇਪ ਲਪੇਟੀ ਹੋਈ ਸੀ। ਪੈਕਟ ਨੂੰ ਖੋਲ੍ਹਣ ’ਤੇ ਉਸ ’ਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ।






Comments