ਸਕੂਲ ਨੇੜੇ ਠੇਕਾ ਖੁੱਲ੍ਹਣ ‘ਤੇ ਭੜਕੀਆਂ ਔਰਤਾਂ, ਪੁਲਿਸ ਸਾਹਮਣੇ ਬਾਹਰ ਸੁੱਟੀਆਂ ਸ਼ਰਾਬ ਦੀਆਂ ਬੋਤਲਾਂ
- Aug 30, 2022
- 1 min read

ਲੁਧਿਆਣਾ, 30 ਅਗਸਤ
ਲੁਧਿਆਣਾ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਲੋਕ ਸਖ਼ਤ ਵਿਰੋਧ ਕਰ ਰਹੇ ਹਨ। ਇਸ ਗੱਲ ਤੋਂ ਭੜਕੀਆਂ ਔਰਤਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਠੇਕੇ ਦੇ ਬਾਹਰ ਸ਼ਰਾਬ ਦੀਆਂ ਬੋਤਲਾਂ ਸੁੱਟ ਦਿੱਤੀਆਂ। ਘਟਨਾ ਪ੍ਰੀਤ ਨਗਰ ਦੀ ਹੈ। ਲੋਕਾਂ ਨੇ ਦੇਰ ਰਾਤ ਸ਼ਰਾਬ ਦੇ ਠੇਕੇ ਦੇ ਬਾਹਰ ਧਰਨਾ ਦਿੱਤਾ। ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਪਰ ਲੋਕਾਂ ਨੇ ਪੁਲਿਸ ਦੀ ਚੱਲਣ ਨਾ ਦਿੱਤਾ।
ਇਲਾਕਾ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਜਿੱਥੇ ਇਹ ਸ਼ਰਾਬ ਦਾ ਠੇਕਾ ਖੁੱਲ੍ਹ ਰਿਹਾ ਹੈ, ਉਸ ਤੋਂ ਸਕੂਲ ਬਹੁਤ ਨੇੜੇ ਹੈ। ਜੇ ਵਿਦਿਆਰਥੀ ਠੇਕੇ ਵੱਲੋਂ ਹੋ ਕੇ ਜਾਂਦੇ ਹਨ ਤਾਂ ਉਨ੍ਹਾਂ ’ਤੇ ਗਲਤ ਅਸਰ ਪਏਗਾ। ਇਲਾਕੇ ਵਾਲਿਆਂ ਦਾ ਕਹਿਣਾ ਹੈ ਕਿ ਬੇਸ਼ੱਕ ਪੁਲਿਸ ਇਲਾਕਾ ਵਾਸੀਆਂ ਖਿਲਾਫ ਮਾਮਲਾ ਦਰਜ ਕਰੇ ਪਰ ਉਹ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦੇਣਗੇ।





Comments