google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹੁਣ ਦਿੱਲੀ ਆ ਰਹੀ Air India ਦੀ ਉਡਾਣ ਨੂੰ ਹਾਂਗਕਾਂਗ ਜਾਣਾ ਪਿਆ ਵਾਪਸ, ਇੱਕ ਦਿਨ 'ਚ 3 Dreamliner ਜਹਾਜ਼ਾਂ 'ਚ ਆਈਆਂ ਸਮੱਸਿਆਵਾਂ

  • bhagattanya93
  • Jun 16
  • 1 min read

16/06/2025

ree

ਹਾਲ ਹੀ ਦੇ ਸਮੇਂ ਵਿੱਚ ਬੋਇੰਗ ਦੇ ਡ੍ਰੀਮਲਾਈਨਰ ਜਹਾਜ਼ਾਂ ਵਿੱਚ ਤਕਨੀਕੀ ਨੁਕਸ ਤੇ ਸੁਰੱਖਿਆ ਚਿੰਤਾਵਾਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਹਿਮਦਾਬਾਦ ਵਿੱਚ ਹਾਲ ਹੀ ਵਿੱਚ ਹੋਏ ਜਹਾਜ਼ ਹਾਦਸੇ ਤੋਂ ਬਾਅਦ ਹਾਂਗਕਾਂਗ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ AI315 ਨੂੰ ਉਡਾਣ ਦੌਰਾਨ ਤਕਨੀਕੀ ਨੁਕਸ ਦੇ ਸ਼ੱਕ ਕਾਰਨ ਹਾਂਗਕਾਂਗ ਵਾਪਸ ਪਰਤਣਾ ਪਿਆ। ਇਹ ਜਹਾਜ਼ ਵੀ ਇੱਕ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਹੈ।


Air India flight AI315 en route from Hong Kong to Delhi was forced to return to its origin after the pilot suspected a technical issue mid-air. The flight, AI315, operated by a Boeing 787-8 Dreamliner, departed Hong Kong for Delhi: Sources
— ANI (@ANI) June 16, 2025

ਦੋ ਹੋਰ ਬੋਇੰਗ ਡ੍ਰੀਮਲਾਈਨਰ ਵਾਪਸ ਪਰਤੇ

ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਬੋਇੰਗ ਡ੍ਰੀਮਲਾਈਨਰ ਨਾਲ ਸਬੰਧਤ ਦੋ ਹੋਰ ਘਟਨਾਵਾਂ ਵੀ ਸਾਹਮਣੇ ਆਈਆਂ। ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਚੇਨਈ ਜਾ ਰਹੇ ਬ੍ਰਿਟਿਸ਼ ਏਅਰਵੇਜ਼ ਦੇ ਬੋਇੰਗ ਡ੍ਰੀਮਲਾਈਨਰ ਨੂੰ ਤਕਨੀਕੀ ਖਰਾਬੀ ਕਾਰਨ ਵਾਪਸ ਪਰਤਣਾ ਪਿਆ। ਇਸ ਦੇ ਨਾਲ ਹੀ ਫ੍ਰੈਂਕਫਰਟ ਤੋਂ ਹੈਦਰਾਬਾਦ ਜਾ ਰਹੇ ਲੁਫਥਾਂਸਾ ਦੇ ਇੱਕ ਹੋਰ ਬੋਇੰਗ ਡ੍ਰੀਮਲਾਈਨਰ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਫ੍ਰੈਂਕਫਰਟ ਵਾਪਸ ਪਰਤਣਾ ਪਿਆ।

Comments


Logo-LudhianaPlusColorChange_edited.png
bottom of page