google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹੈਲਦੀ ਦਿਸਣ ਵਾਲੇ ਇਹ ਫੂਡ ਪ੍ਰੋਡਕਟਸ ਹੁੰਦੇ ਹਨ ਬੇਹੱਦ ਅਨਹੈਲਦੀ, ਅੱਜ ਹੀ ਕਰੋ ਇਨ੍ਹਾਂ ਡਾਈਟ ਤੋਂ ਆਉਟ

  • bhagattanya93
  • Mar 9, 2024
  • 2 min read

09/03/2024

ree

Unhealth Foods : ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਤੰਦਰੁਸਤ ਰਹੇ ਤੇ ਬਿਮਾਰੀਆਂ ਉਸ ਦੇ ਆਲੇ-ਦੁਆਲੇ ਵੀ ਨਾ ਫੜਕਣ। ਇਸ ਦੇ ਲਈ ਉਹ ਸਿਹਤਮੰਦ ਚੀਜ਼ਾਂ ਦਾ ਸੇਵਨ ਕਰਦੇ ਹਨ। ਸਰੀਰ ਨੂੰ ਵਿਟਾਮਿਨ, ਪ੍ਰੋਟੀਨ, ਖਣਿਜਾਂ ਵਰਗੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ ਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਬਹੁਤ ਸਾਰੇ ਹੈਲਦੀ ਫੂਡਜ਼ ਤੇ ਡ੍ਰਿਕਸ ਦਾ ਸੇਵਨ ਕਰਦੇ ਹਾਂ। ਬਾਜ਼ਾਰ 'ਚ ਅਜਿਹੇ ਕਈ ਹੈਲਦੀ ਫੂਡਜ਼ ਉਪਲਬਧ ਹਨ, ਜੋ ਦਾਅਵਾ ਕਰਦੇ ਹਨ ਕਿ ਤੁਹਾਡੇ ਲਈ ਸਿਹਤਮੰਦ ਹਨ ਪਰ ਅਸਲ 'ਚ ਇਹ ਭੋਜਨ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੇ ਹਨ।

ਜੇਕਰ ਤੁਸੀਂ ਵੀ ਇਨ੍ਹਾਂ ਫੂਡਜ਼ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਸਿਹਤ ਵਿਗੜ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪ੍ਰੋਡਕਟਸ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸਿਹਤਮੰਦ ਲੱਗਦੇ ਹਨ, ਪਰ ਹੁੰਦੇ ਨਹੀਂ। ਆਓ ਜਾਣਦੇ ਹਾਂ ਉਹ ਕਿਹੜੇ ਪ੍ਰੋਡਕਟ ਹਨ ਜਿਨ੍ਹਾਂ ਤੋਂ ਤੁਹਾਨੂੰ ਜਲਦੀ ਤੋਂ ਜਲਦੀ ਦੂਰੀ ਬਣਾ ਲੈਣੀ ਚਾਹੀਦੀ ਹੈ।


ਡਾਈਜੈਸਟਿਵ ਬਿਸਕੁਟ

ਡਾਇਜੈਸਟਿਵ ਨਾਂ ਤੋਂ ਇਹ ਨਾ ਸੋਚੋ ਕਿ ਇਹ ਬਿਸਕੁਟ ਤੁਹਾਡੇ ਲਈ ਹੈਲਦੀ ਹੋਣਗੇ। ਦਰਅਸਲ, ਡਾਈਜੈਸਟਿਵ ਬਿਸਕੁਟ ਆਟੇ ਤੇ ਚੀਨੀ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ 'ਚ ਕਾਫੀ ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਭਾਰ ਬਹੁਤ ਆਸਾਨੀ ਨਾਲ ਵਧ ਸਕਦਾ ਹੈ।


ਖੁਰਾਕ ਖਾਖਰਾ

ਅੱਜ-ਕੱਲ੍ਹ ਡਾਈਟ ਖਾਖਰਾ ਮਾਰਕੀਟ 'ਚ ਕਾਫੀ ਉਪਲੱਬਧ ਹੈ ਤੇ ਲੋਕ ਇਸ ਨੂੰ ਸ਼ਾਮ ਦੀ ਚਾਹ ਦੇ ਨਾਲ-ਨਾਲ ਬੜੇ ਚਾਅ ਨਾਲ ਖਾਂਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਡਾਈਟ ਖਾਖਰਾ 'ਚ 'ਡਾਇਟ' ਵਰਗਾ ਕੁਝ ਵੀ ਨਹੀਂ ਹੈ। ਇਹ ਤਲੇ ਹੋਏ ਸਨੈਕਸ ਬਹੁਤ ਸਾਰੀਆਂ ਕੈਲੋਰੀਜ਼ ਨਾਲ ਭਰਪੂਰ ਹੁੰਦੇ ਹਨ।


ਬੱਚਿਆਂ ਲਈ ਹੈਲਦੀ ਡ੍ਰਿੰਕਸ

ਜ਼ਿਆਦਾਤਰ ਲੋਕ ਦੁੱਧ 'ਚ ਪਾਊਡਰ ਮਿਲਾ ਕੇ ਬੱਚਿਆਂ ਨੂੰ ਦਿੰਦੇ ਹਨ ਤਾਂ ਕਿ ਬੱਚਾ ਦੁੱਧ ਪੀ ਸਕੇ ਪਰ ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਤੇ ਡੀਐਚਏ ਵਾਲੇ ਇਹ ਹੈਲਦੀ ਪਾਊਡਰ ਬਹੁਤ ਹੀ ਅਨਹੈਲਦੀ ਤੇ ਸ਼ੂਗਰ ਨਾਲ ਭਰਪੂਰ ਹੁੰਦੇ ਹਨ।



ਬ੍ਰੇਕਫਾਸਟ ਸੀਰੀਅਲਜ਼

ਤੁਸੀਂ ਆਪਣੇ ਨਾਸ਼ਤੇ 'ਚ ਬ੍ਰੇਕਫਾਸਟ ਸੀਰੀਅਲਜ਼ ਖਾਧੇ ਹੋਣਗੇ ਕਿਉਂਕਿ ਉਹ ਸਿਹਤਮੰਦ ਹੁੰਦੇ ਹਨ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਸਿਹਤਮੰਦ ਦਿਖਣ ਵਾਲੇ ਨਾਸ਼ਤੇ ਦੇ ਸੀਰੀਅਲ ਅਸਲ 'ਚ ਬਹੁਤ ਹੀ ਅਨਹੈਲਦੀ ਹੁੰਦੇ ਹਨ। ਇਹ ਸਿਰਫ ਖੰਡ ਨਾਲ ਭਰੇ ਹੁੰਦੇ ਹਨ।


ਬ੍ਰਾਊਨ ਬ੍ਰੈੱਡ

ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ ਕਿ ਵ੍ਹਾਈਟ ਬਰੈੱਡ ਨਾਲੀ ਹੈਲਦੀ ਬ੍ਰਾਊਨ ਬਰੈੱਡ ਹੁੰਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਬ੍ਰਾਊਨ ਬਰੈੱਡ ਵੀ ਵ੍ਹਾਈਟ ਬਰੈੱਡ ਵਾਂਗ ਹੀ ਅਨਹੈਲਦੀ ਹੈ, ਕਿਉਂਕਿ ਇਸ ਵਿਚ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ਨਾ ਕਿ ਹੈਲਦੀ ਇਨਗ੍ਰੀਡੀਐਂਟਸ ਦਾ।

Comments


Logo-LudhianaPlusColorChange_edited.png
bottom of page