ਹਨੀਮੂਨ ਪਲਾਨ, ਰਾਜਾ ਦੀ ਲਾਸ਼ ਤੇ ਵਾਪਸੀ ਦੀ ਟਿਕਟ... ਇੰਝ ਉੱਠਿਆ ਸੋਨਮ ਦੀ ਬੇਵਫ਼ਾਈ ਤੋਂ ਪਰਦਾ; ਪੁਲਿਸ ਨੇ ਇੰਝ ਸੁਲਝਾਈ ਮਰਡਰ ਮਿਸਟ੍ਰੀ
- Jun 9, 2025
- 2 min read
09/06/2025

ਮੱਧ ਪ੍ਰਦੇਸ਼ ਦੇ ਇੰਦੌਰ ਦੇ ਰਾਜਾ ਰਘੁਵੰਸ਼ੀ ਦੀ ਹਤਿਆ ਦੀ ਮਿਸਟਰੀ ਤੋਂ ਪਰਦਾ ਉੱਠ ਗਿਆ ਹੈ। ਰਾਜਾ ਰਘੁਵੰਸ਼ੀ ਦੀ ਪਤਨੀ ਸੋਨਮ ਰਘੁਵੰਸ਼ੀ 'ਤੇ ਉਸਨੂੰ ਮਾਰਨ ਦਾ ਦੋਸ਼ ਹੈ। ਇਹ ਜੋੜਾ ਇੰਦੌਰ ਤੋਂ ਹਨੀਮੂਨ ਲਈ ਮੇਘਾਲਿਆ ਗਿਆ ਸੀ, ਜਿੱਥੇ ਰਾਜਾ ਰਘੁਵੰਸ਼ੀ ਦੀ ਹੱਤਿਆ ਹੋ ਜਾਂਦੀ ਹੈ।
ਰਾਜਾ ਦੀ ਲਾਸ਼ ਮਿਲਣ ਤੋਂ ਬਾਅਦ 7 ਦਿਨਾਂ ਤਕ ਸੋਨਮ ਗਾਇਬ ਰਹੀ ਤੇ ਹਰ ਕੋਈ ਉਸਨੂੰ ਪੀੜਤ ਸਮਝ ਰਿਹਾ ਸੀ। ਸ਼ੁਰੂ ਵਿਚ ਇਹ ਲੱਗ ਰਿਹਾ ਸੀ ਕਿ ਉਸਦੇ ਪਤੀ ਰਾਜਾ ਦੀ ਕਿਸੇ ਨੇ ਹੱਤਿਆ ਕਰ ਦਿੱਤੀ ਹੈ ਤੇ ਉਹ ਵੀ ਲਾਪਤਾ ਹੈ। ਹਾਲਾਂਕਿ, ਹੁਣ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਪੂਰਾ ਦੇਸ਼ ਹੈਰਾਨ ਹੈ।

ਯੂਪੀ ਦੇ ਗਾਜੀਪੁਰ 'ਚ ਸੋਨਮ ਦਾ ਸਰੰਡਰ
ਅੱਜ ਸੋਨਮ ਯੂਪੀ ਦੇ ਗਾਜੀਪੁਰ ਦੇ ਇਕ ਢਾਬੇ 'ਤੇ ਮਿਲੀ। ਮੇਘਾਲਿਆ ਦੇ ਡੀਜੀਪੀ ਨੇ ਦੱਸਿਆ ਕਿ ਸੋਨਮ ਨੇ ਖ਼ੁਦ ਗਾਜੀਪੁਰ ਦੀ ਪੁਲਿਸ ਨੂੰ ਫੋਨ ਕਰ ਕੇ ਸਰੰਡਰ ਕੀਤਾ ਹੈ। ਮੇਘਾਲਿਆ ਪੁਲਿਸ ਨੇ ਰਾਜਾ ਰਘੁਵੰਸ਼ੀ ਹੱਤਿਆ ਕੇਸ ਨਾਲ ਜੁੜੇ 3 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਤਿੰਨੋਂ ਮੁਲਜ਼ਮ ਇੰਦੌਰ ਦੇ ਰਹਿਣ ਵਾਲੇ ਹਨ। ਇੰਦੌਰ ਪੁਲਿਸ ਵੀ ਇਸ ਜਾਂਚ ਵਿਚ ਮੇਘਾਲਿਆ ਪੁਲਿਸ ਦੀ ਮਦਦ ਕਰ ਰਹੀ ਹੈ। ਮੇਘਾਲਿਆ ਪੁਲਿਸ ਜਲਦੀ ਹੀ ਰਾਜਾ ਰਘੁਵੰਸ਼ੀ ਦੀ ਹੱਤਿਆ ਨਾਲ ਜੁੜੀਆਂ ਹੋਰ ਜਾਣਕਾਰੀਆਂ ਸਾਂਝਾ ਕਰੇਗੀ।
ਹਨੀਮੂਨ ਮਨਾਉਣ ਗਏ ਮੇਘਾਲਿਆ
11 ਮਈ ਨੂੰ ਸੋਨਮ ਤੇ ਰਾਜਾ ਰਘੁਵੰਸ਼ੀ ਦਾ ਵਿਆਹ ਹੋਇਆ। ਇਸ ਤੋਂ ਬਾਅਦ ਦੋਵੇਂ 20 ਮਈ ਨੂੰ ਮੇਘਾਲਿਆ ਦੇ ਸ਼ਿਲਾਂਗ 'ਚ ਹਨੀਮੂਨ ਮਨਾਉਣ ਗਏ ਪਰ 23 ਮਈ ਨੂੰ ਦੋਵੇਂ ਗਾਇਬ ਹੋ ਗਏ।
ਕੁਝ ਦਿਨ ਬਾਅਦ 2 ਜੂਨ ਨੂੰ ਵੇਇਸਾਵਡੋਂਗ ਝਰਨੇ ਨੇੜੇ ਰਾਜਾ ਦੀ ਲਾਸ਼ ਡੂੰਘੀ ਖੱਡ 'ਚ ਮਿਲਦੀ ਹੈ। ਲਾਸ਼ ਦੀ ਪਛਾਣ ਉਸਦੇ ਹੱਥ 'ਤੇ ਬਣੇ ਟੈਟੂ ਤੋਂ ਹੋਈ, ਪਰ ਸੋਨਮ ਦਾ ਅਜੇ ਵੀ ਕੋਈ ਸੁਰਾਗ ਨਹੀਂ ਸੀ।
ਰਾਜਾ ਦੀ ਲੁਕਾਈ ਗਈ ਲਾਸ਼ ਦਾ ਮਿਲਣਾ ਜਾਂਚ ਦਾ ਟਰਨਿੰਗ ਪੁਆਇੰਟ ਸੀ, ਜਿਸ ਤੋਂ ਬਾਅਦ ਗਾਇਬ ਸੋਨਮ ਸ਼ੱਕ ਦੇ ਦਾਇਰੇ 'ਚ ਆ ਗਈ ਸੀ।
ਇੱਥੇ ਇਕ ਗਾਈਡ ਦੀ ਗਵਾਹੀ ਨੇ ਇਸ ਮਰਡਰ ਮਿਸਟ੍ਰੀ 'ਚ ਵੱਡਾ ਟਵਿਸਟ ਲਿਆ। ਮੇਘਾਲਿਆ ਦੇ ਇਸ ਗਾਈਡ ਨੇ ਦੱਸਿਆ ਕਿ ਉਸਨੇ ਰਾਜਾ ਤੇ ਸੋਨਮ ਨੂੰ 23 ਮਈ ਨੂੰ ਤਿੰਨ ਵਿਅਕਤੀਆਂ ਨਾਲ ਜਾਂਦੇ ਦੇਖਿਆ ਸੀ। ਇੱਥੇ ਤੋਂ ਪੁਲਿਸ ਨੂੰ ਤਿੰਨੋਂ ਸ਼ੱਕੀ ਲੋਕਾਂ ਤਕ ਪਹੁੰਚਣ 'ਚ ਮਦਦ ਮਿਲੀ।
ਟਿਕਟ 'ਤੇ ਵੀ ਪੇਚ
ਅਸਲ ਵਿਚ ਰਾਜਾ ਦੀ ਮਾਂ ਨੇ ਦੱਸਿਆ ਕਿ ਸੋਨਮ ਨੇ ਹੀ ਹਨੀਮੂਨ ਦਾ ਪਲਾਨ ਬਣਾਇਆ ਸੀ ਤੇ ਉਸੇ ਨੇ ਟਿਕਟਾਂ ਬੁੱਕ ਕੀਤੀਆਂ ਸਨ। ਹਾਲਾਂਕਿ, ਪੁਲਿਸ ਨੂੰ ਇਕ ਕੜੀ ਇਹ ਵੀ ਮਿਲੀ ਕਿ ਸੋਨਮ ਨੇ ਜਾਣ ਦੀ ਟਿਕਟ ਤਾਂ ਬੁੱਕ ਕਰਵਾਈ ਸੀ, ਪਰ ਵਾਪਸੀ ਦੀ ਟਿਕਟ ਨਹੀਂ ਬੁੱਕ ਕੀਤੀ।
ਪਿਆਰ ਦੇ ਚਲਦੇ ਹੱਤਿਆ ਦੀ ਸਾਜ਼ਿਸ਼!
ਸੋਨਮ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਖੁਲਾਸੇ ਹੋਏ। ਪੁਲਿਸ ਦੇ ਸਰੋਤਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਸੋਨਮ ਅਤੇ ਉਸਦੇ ਪਰਿਵਾਰ ਦਾ ਪਲਾਈਵੁੱਡ ਦਾ ਵਪਾਰ ਸੀ। ਇਸ ਦੁਕਾਨ 'ਚ ਰਾਜ ਕੁਸ਼ਵਾਹਾ ਨਾਮ ਦਾ ਮੁਲਾਜ਼ਮ ਕੰਮ ਕਰਦਾ ਸੀ। ਸੋਨਮ ਅਤੇ ਰਾਜਾ ਦਾ ਕਾਫੀ ਸਮੇਂ ਤੋਂ ਅਫੇਅਰ ਚੱਲ ਰਿਹਾ ਸੀ।
ਸੋਨਮ ਆਪਣੇ ਤੋਂ ਪੰਜ ਸਾਲ ਛੋਟੇ ਮੁਲਾਜ਼ਮ ਨਾਲ ਪਿਆਰ ਕਰਦੀ ਸੀ ਅਤੇ ਵਿਆਹ ਦੇ 6 ਦਿਨ ਬਾਅਦ ਹੀ ਉਸਨੇ ਹੱਤਿਆ ਦੀ ਯੋਜਨਾ ਬਣਾ ਲਈ ਸੀ।





Comments