ਹਰ ਸਿਰਦਰਦ ਆਮ ਨਹੀਂ ਹੁੰਦਾ, ਡਾਕਟਰ ਨੇ ਦੱਸਿਆ Brain Tumor ਦੇ ਖ਼ਤਰਨਾਕ ਲੱਛਣ ਕੀ ਹਨ
- bhagattanya93
- Jun 8
- 2 min read
08/06/2025

ਹਰ ਸਾਲ 8 ਜੂਨ ਨੂੰ ਵਿਸ਼ਵ ਬ੍ਰੇਨ ਟਿਊਮਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਇਸ ਗੰਭੀਰ ਬਿਮਾਰੀ ਦੇ ਬਾਰੇ ਵਿਚ ਜਾਗਰੂਕ ਕੀਤਾ ਜਾਂਦਾ ਹੈ। ਅੱਜ ਦੇ ਸਮੇਂ ਵਿੱਚ, ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ, ਕੈਂਸਰ ਅਤੇ ਟਿਊਮਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। 8 ਜੂਨ ਨੂੰ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਕੈਂਪ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ। ਕਹਿੰਦੇ ਹਨ ਕਿ ਜੇਕਰ ਸਮੇਂ 'ਤੇ ਇਨ੍ਹਾਂ ਦੇ ਲੱਛਣਾਂ ਦੀ ਪਛਾਣ ਕਰ ਲਈ ਜਾਵੇ, ਤਾਂ ਇਸ ਦਾ ਇਲਾਜ ਸੰਭਵ ਹੋ ਸਕਦਾ ਹੈ। ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਡਾ. ਯੋਗੇਸ਼ ਕਟਾਰੀਆ (ਕੰਸਲਟੈਂਟ ਨਿਊਰੋਸਰਜਰੀ, ਨਿਊਰੋਸਾਇੰਸ, ਸਪਾਈਨ ਸਰਜਰੀ, ਮੈਕਸ ਹਸਪਤਾਲ ਗੁਰੂਗ੍ਰਾਮ) ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਬ੍ਰੇਨ ਟਿਊਮਰ ਦੇ ਸਭ ਤੋਂ ਆਮ ਲੱਛਣਾਂ ਵਿਚ ਸਿਰਦਰਦ ਸ਼ਾਮਲ ਹੈ। ਅਕਸਰ ਲੋਕ ਸਿਰਦਰਦ ਨੂੰ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਥਕਾਵਟ ਦੇ ਕਾਰਨ ਹੋ ਰਿਹਾ ਹੈ। ਪਰ ਕੁਝ ਸਿਰਦਰਦ ਖਤਰਨਾਕ ਵੀ ਹੋ ਸਕਦੇ ਹਨ।

ਗੰਭੀਰ ਹੋ ਸਕਦੇ ਹਨ ਲੱਛਣ
ਉਨ੍ਹਾਂ ਕਿਹਾ ਕਿ ਇਹ ਬ੍ਰੇਨ ਟਿਊਮਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਲੱਛਣ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਸਿਰਦਰਦ ਆਮ ਹੁੰਦੇ ਹਨ ਅਤੇ ਛੁੱਟੀ ਜਾਂ ਓਵਰ-ਦ-ਕਾਊਂਟਰ ਦਵਾਈਆਂ ਨਾਲ ਠੀਕ ਹੋ ਜਾਂਦੇ ਹਨ। ਹਾਲਾਂਕਿ ਕੁਝ ਖਾਸ ਲੱਛਣ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਨਜ਼ਰ ਆਉਣ 'ਤੇ ਤੁਰੰਤ ਡਾਕਟਰ ਨਾਲ ਸਲਾਹ ਕਰਨ ਦੀ ਲੋੜ ਹੁੰਦੀ ਹੈ। ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ 'ਤੇ ਮਾਮਲਾ ਗੰਭੀਰ ਹੋ ਸਕਦਾ ਹੈ।
ਕਦੋਂ ਸਿਰਦਰਦ ਨੂੰ ਲੈ ਕੇ ਸਾਵਧਾਨ ਹੋਣਾ ਚਾਹੀਦਾ ਹੈ?
ਡਾਕਟਰ ਨੇ ਦੱਸਿਆ ਕਿ ਜੇਕਰ ਸਿਰਦਰਦ ਦੇ ਨਾਲ ਇਹ ਲੱਛਣ ਵੀ ਨਜ਼ਰ ਆਉਣ ਤਾਂ ਸਾਵਧਾਨ ਹੋਣ ਦੀ ਲੋੜ ਹੈ। ਇਨ੍ਹਾਂ ਵਿਚ ਸ਼ਾਮਲ ਹਨ:
- ਸਿਰਦਰਦ ਅਚਾਨਕ ਅਤੇ ਬਹੁਤ ਤੇਜ਼ ਹੋਵੇ
- ਸਿਰਦਰਦ ਕਿਸੇ ਸੱਟ ਦੇ ਬਾਅਦ ਸ਼ੁਰੂ ਹੋਵੇ
- ਸਿਰਦਰਦ ਦੇ ਨਾਲ ਬੁਖਾਰ ਹੋਵੇ
- ਗਰਦਨ ਵਿਚ ਅਕੜਨ
- ਸ਼ਰੀਰ 'ਤੇ ਧੱਫੜ
- ਉਲਝਣ ਜਾਂ ਮਾਨਸਿਕ ਸਥਿਤੀ ਵਿਚ ਬਦਲਾਅ
- ਸਰੀਰ ਦੇ ਇਕ ਹਿੱਸੇ ਦਾ ਸੁੰਨ ਹੋਣਾ
- ਬੋਲਣ ਵਿਚ ਮੁਸ਼ਕਲ
- ਗੱਲਾਂ ਨੂੰ ਸਮਝਣ ਵਿਚ ਪਰੇਸ਼ਾਨੀ
- ਧੁੰਦਲਾ ਦਿਖਾਈ ਦੇਣਾ
- ਸੰਤੁਲਨ ਗੁਆਉਣਾ
- ਵਾਰ-ਵਾਰ ਡਿੱਗਣ ਵਰਗਾ ਮਹਿਸੂਸ ਹੋਣਾ
- ਦੌਰੇ ਪੈਣਾ
- ਪਲਕਾਂ ਦਾ ਲਟਕਣਾ
- ਅਚਾਨਕ ਉਲਟੀ ਆਉਣਾ
- ਸਿਰਦਰਦ ਇੰਨਾ ਤੇਜ਼ ਹੋਵੇ ਕਿ ਨੀਂਦ ਤੋਂ ਜਗਾ ਦੇਵੇ
ਡਾਕਟਰ ਯੋਗੇਸ਼ ਨੇ ਜਾਣਕਾਰੀ ਦਿੱਤੀ ਕਿ ਕੁਝ ਖਾਸ ਸਥਿਤੀਆਂ ਵਿਚ ਵੱਧ ਸਾਵਧਾਨ ਹੋਣ ਦੀ ਲੋੜ ਹੁੰਦੀ ਹੈ। ਜੇਕਰ ਸਿਰਦਰਦ ਪਹਿਲੀ ਵਾਰ ਹੋਵੇ ਅਤੇ ਤੁਹਾਡੀ ਉਮਰ 50 ਸਾਲ ਜਾਂ ਇਸ ਤੋਂ ਵੱਧ ਹੋਵੇ, ਸਿਰਦਰਦ ਲਗਾਤਾਰ ਵੱਧ ਰਿਹਾ ਹੋਵੇ ਅਤੇ ਆਰਾਮ ਕਰਨ ਜਾਂ ਦਵਾਈ ਲੈਣ ਨਾਲ ਵੀ ਰਾਹਤ ਨਾ ਮਿਲ ਰਹੀ ਹੋਵੇ ਤਾਂ ਤੁਹਾਨੂੰ ਜਲਦੀ ਹੀ ਹਸਪਤਾਲ ਜਾਣਾ ਚਾਹੀਦਾ ਹੈ।
ਕਦੋਂ ਵਧ ਜਾਂਦਾ ਹੈ ਖਤਰਾ?
ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਜੇਕਰ ਤੁਹਾਨੂੰ ਪਹਿਲਾਂ ਤੋਂ ਕੋਈ ਗੰਭੀਰ ਬਿਮਾਰੀ ਹੈ ਜਾਂ ਤੁਹਾਡੇ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੈ, ਤਾਂ ਇਸ ਬਿਮਾਰੀ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਜੇਕਰ ਖੰਘਣ ਜਾਂ ਛਿੱਕਣ ਤੋਂ ਬਾਅਦ ਵੀ ਸਿਰਦਰਦ ਵਧ ਜਾਂਦਾ ਹੈ ਤਾਂ ਇਸ ਨੂੰ ਹਲਕੇ ਵਿਚ ਨਾ ਲਓ।





Comments