ਹਵਾਬਾਜ਼ੀ ਸੁਰੱਖਿਆ ਰੈਗੂਲੇਟਰੀ ਡੀਜੀਸੀਏ ਨੇ ਏਅਰ ਇੰਡੀਆ ’ਤੇ ਲਗਾਇਆ 30 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ
- Ludhiana Plus
- Feb 2
- 1 min read
02/02/2025

ਹਵਾਬਾਜ਼ੀ ਸੁਰੱਖਿਆ ਰੈਗੂਲੇਟਰੀ ਡੀਜੀਸੀਏ ਨੇ ਟਾਟਾ ਸਮੂਹ ਦੇ ਮਾਲਕਾਨਾ ਹੱਕ ਵਾਲੀ ਏਅਰ ਇੰਡੀਆਂ ’ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਏਅਰ ਲਾਈਨ ’ਤੇ ਆਪਣੇ ਪਾਇਲਟ ਨੂੰ ਰੇਗੂਲੇਟਰੀ ਲੋੜਾਂ ਦੀ ਪਾਬੰਦੀ ਕੀਤੇ ਬਿਨਾ ਉਡਾਣ ਸੰਚਾਲਿਤ ਕਰਨ ਦੀ ਆਗਿਆ ਦੇਣ ਦਾ ਦੋਸ਼ ਹੈ। 29 ਜਨਵਰੀ ਦੇ ਹੁਕਮਾਂ ’ਚ ਡੀਜੀਸੀਏ ਨੇ ਕਿਹਾ ਕਿ ਉਸ ਨੂੰ ਏਅਰ ਲਾਈਨ ’ਚ ਵਾਰ-ਵਾਰ ਹੋਣ ਵਾਲੀ ਰੋਸਟਰਿੰਗ ਦੀ ਸ਼ਿਕਾਇਤ ਮਿਲੀ ਸੀ। ਇਸ ਸਬੰਧ ’ਚ ਡੀਜੀਸੀਏ ਵੱਲੋਂ ਏਅਰ ਇੰਡੀਆ ਦੇ ਚੀਫ਼ ਆਫ਼ ਆਪ੍ਰੇਸ਼ਨਜ਼ ਸਹਿਤ ਹੋਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਏਅਰ ਲਾਈਨ ਵੱਲੋਂ ਅਸੰਤੁਸ਼ਟੀਜਨਕ ਜਵਾਬ ਮਿਲਣ ਤੋਂ ਬਾਅਦ 13 ਦਸੰਬਰ, 2024 ਨੂੰ ਜੁਰਮਾਨਾ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ। ਰੈਗੂਲੇਟਰੀ ਨੇ ਆਦੇਸ਼ ਵਿਚ ਕਿਹਾ ਕਿ ਪਾਇਲਟ ਨੇ 7 ਜੁਲਾਈ, 2024 ਨੂੰ ਇਕ ਉਡਾਣ ਦਾ ਸੰਚਾਲਨ ਕੀਤਾ ਜਿਸ ਨੇ ਸ਼ਹਿਰੀ ਹਵਾਬਾਜ਼ੀ ਦੀ ਲੋੜ ਦੇ ਪੈਰਾ 3 ਦੀ ਉਲੰਘਣਾ ਕੀਤੀ। ਏਅਰ ਇੰਡੀਆ ਨੇ ਇਸ ਮੁੱਦੇ ’ਤੇ ਕੋਈ ਜਵਾਬ ਨਹੀਂ ਦਿੱਤਾ।
Comments