12ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ ਦੇ ਦੋਸ਼ੀ ਆਟੋ ਡਰਾਈਵਰ ਨੂੰ ਦਸ ਸਾਲ ਦੀ ਕੈਦ, ਦੋ ਸਾਲ ਮਗਰੋਂ ਸੁਣਾਇਆ ਫੈਸਲਾ
- bhagattanya93
- Nov 1
- 1 min read
01/11/2025

ਮੋਗਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਿਸ਼ਨ ਸਰੂਪ ਦੀ ਅਦਾਲਤ ਨੇ ਦੋ ਸਾਲ ਪਹਿਲਾਂ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਨਸ਼ੀਲਾ ਪਦਾਰਥ ਪਿਲਾਉਣ ਤੋਂ ਬਾਅਦ ਅਗਵਾ ਕਰਨ ਅਤੇ ਜਬਰ ਜਨਾਹ ਕਰਨ ਦੇ ਦੋਸ਼ੀ ਆਟੋ ਡਰਾਈਵਰ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਪੱਖ ਅਨੁਸਾਰ ਇਸ ਸ਼ਿਕਾਇਤਕਰਤਾ ਨੇ 24 ਸਤੰਬਰ, 2023 ਨੂੰ ਕੋਟ ਈਸੇ ਖਾਂ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ 12ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਇਮੀਗ੍ਰੇਸ਼ਨ ਕੰਪਨੀ ਵਿੱਚ ਵੀ ਕੰਮ ਕਰਦੀ ਸੀ। ਆਟੋ ਡਰਾਈਵਰ ਉਸ ਨੂੰ ਰੋਜ਼ਾਨਾ ਉਸ ਦੇ ਪਿੰਡ ਛੱਡ ਦਿੰਦਾ ਸੀ। ਇੱਕ ਦਿਨ ਆਟੋ ਡਰਾਈਵਰ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਤੇ ਫਿਰ ਉਹ ਉਸ ਨੂੰ ਬਠਿੰਡਾ ਦੇ ਹੋਟਲ ਵਿੱਚ ਲੈ ਗਿਆ ਜਿੱਥੇ ਉਸ ਨੇ ਉਸ ਨਾਲ ਜਬਰ ਜਨਾਹ ਕੀਤਾ। ਪੁਲਿਸ ਨੇ ਆਟੋ ਡਰਾਈਵਰ ਜਸਕਰਨ ਸਿੰਘ ਵਾਸੀ ਜੰਡਵਾਲਾ, ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਅਦਾਲਤ ਨੇ ਸ਼ੁੱਕਰਵਾਰ ਨੂੰ ਮੁਲਜ਼ਮ ਨੂੰ ਦੋਸ਼ੀ ਠਹਿਰਾਇਆ ਅਤੇ ਧਾਰਾ 376 ਦੇ ਤਹਿਤ ਦਸ ਸਾਲ ਦੀ ਕੈਦ ਅਤੇ ਪੰਜਾਹ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।





Comments