14 ਸਾਲ ਦੇ ਮੁੰਡੇ ਦਾ ਫੁੱਟਬਾਲ ਟੂਰਨਾਮੈਂਟ 'ਚ ਕ.ਤ.ਲ, ਪੁਲਿਸ ਨੇ ਦੋਸ਼ੀ ਦਾ ਕੀਤਾ ਐਨਕਾਊਂਟਰ
- bhagattanya93
- Jul 28
- 1 min read
28/07/2025

8 ਮਾਰਚ 2025 ਨੂੰ ਪਿੰਡ ਖੱਬੇ ਰਾਜਪੂਤਾਂ ਵਿਖੇ ਫੁੱਟਬਾਲ ਟੂਰਨਾਮੈਂਟ ਦੌਰਾਨ 14 ਸਾਲਾ ਗੁਰਸੇਵਕ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਮੁਲਜ਼ਮ ਕਰਨ ਸਿੰਘ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ। ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਨਾਕਾਬੰਦੀ ਦੌਰਾਨ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ \‘ਤੇ ਗੋਲੀ ਚਲਾਈ। ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਦੇ ਸੱਜੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।ਕਰਨ ਸਿੰਘ ਉਰਫ ਲੂਬੜ, ਵਾਸੀ ਬਾਬਾ ਜੀਵਨ ਸਿੰਘ ਚਵਿੰਡਾ ਦੇਵੀ, ਖ਼ਿਲਾਫ ਥਾਣਾ ਮਹਿਤਾ ਵਿਖੇ ਕੇਸ ਨੰਬਰ 17, ਤਾਰੀਖ 08.03.2025 ਅਧੀਨ ਨਵੀਂ ਫੌਜਦਾਰੀ ਧਾਰਾ 103(1), 3(5) BNS ਅਤੇ 25 ਆਰਮਜ਼ ਐਕਟ ਹੇਠ ਮਾਮਲਾ ਦਰਜ ਸੀ। ਉਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਗੁਰਪ੍ਰੀਤ ਸਿੰਘ ਉਰਫ ਫੌਜੀ ਨੂੰ ਨਿਸ਼ਾਨਾ ਬਣਾਉਣ ਲਈ ਗੋਲੀ ਚਲਾਈ ਗਈ ਸੀ ਪਰ ਅਫਸੋਸਜਨਕ ਤਰੀਕੇ ਨਾਲ ਗੋਲੀ 14 ਸਾਲਾ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਨੂੰ ਲੱਗੀ ਅਤੇ ਉਸ ਦੀ ਮੌਤ ਹੋ ਗਈ ਸੀ।





Comments