google-site-verification=ILda1dC6H-W6AIvmbNGGfu4HX55pqigU6f5bwsHOTeM
top of page

17 ਘੰਟੇ ਇਲਾਜ ਤੋਂ ਬਾਅਦ ਡੱਲੇਵਾਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਖਾਣਾ-ਪੀਣਾ ਕੀਤਾ ਸ਼ੁਰੂ; ਰਾਜੇਵਾਲ ਦਾ ਨਾਂ ਲੈਣਾ ਵੀ ਪਸੰਦ ਨਹੀਂ

  • bhagattanya93
  • Apr 7
  • 2 min read

07/04/2025

ree

131 ਦਿਨਾਂ ਦਾ ਆਮਰਨ ਅਨਸ਼ਨ ਖ਼ਤਮ ਕਰਨ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖੰਨਾ ਨਰਸਿੰਗ ਹੋਮ 'ਚ ਲਗਪਗ 17 ਘੰਟੇ ਦਾਖਲ ਰਹੇ। ਉਨ੍ਹਾਂ ਨੂੰ ਐਤਵਾਰ ਸ਼ਾਮ 6 ਵਜੇ ਦਾਖ਼ਲ ਕਰਵਾਇਆ ਸੀ। ਸੋਮਵਾਰ ਸਵੇਰੇ ਲਗਪਗ 11 ਵਜੇ ਛੁੱਟੀ ਦਿੱਤੀ ਗਈ। ਇਸ ਦੌਰਾਨ, ਡੱਲੇਵਾਲ ਨੇ ਡਾਕਟਰਾਂ ਦੀ ਨਿਗਰਾਨੀ ਹੇਠ ਖਾਣਾ-ਪੀਣਾ ਸ਼ੁਰੂ ਕੀਤਾ। ਨਿੰਬੂ-ਪਾਣੀ ਤੇ ਨਾਰੀਅਲ ਪਾਣੀ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਸੋਮਵਾਰ ਸਵੇਰੇ ਉਨ੍ਹਾਂ ਨੇ ਦਲੀਆ ਵੀ ਖਾਧਾ।


ਖੰਨਾ ਨਰਸਿੰਗ ਹੋਮ 'ਚ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਡਾਕਟਰ ਰਣਜੀਤ ਖੰਨਾ ਤੇ ਡਾਕਟਰ ਮਿਨਾਲ ਖੰਨਾ ਨੇ ਕੀਤਾ।

ਡਾਕਟਰ ਰਣਜੀਤ ਖੰਨਾ ਨੇ ਜਨਰਲ ਚੈਕਅਪ ਕੀਤਾ ਤੇ ਕਿਹਾ ਕਿ ਡੱਲੇਵਾਲ ਦੀ ਸਥਿਤੀ ਸਥਿਰ ਹੈ ਤੇ ਕਾਫੀ ਸੁਧਾਰ ਹੋਇਆ ਹੈ। ਰਾਤ ਨੂੰ ਉਨ੍ਹਾਂ ਨੂੰ ਨਾਰੀਅਲ ਪਾਣੀ ਤੇ ਜੂਸ ਦਿੱਤਾ ਗਿਆ ਸੀ। ਸਵੇਰੇ ਦਲੀਆ ਦਿੱਤਾ ਗਿਆ। ਧਨੌਲਾ 'ਚ ਮਹਾਪੰਚਾਇਤ 'ਚ ਜਾਣ ਦਾ ਫੈਸਲਾ ਉਨ੍ਹਾਂ ਦਾ ਨਿੱਜੀ ਹੈ। ਦੂਜੇ ਪਾਸੇ, ਡੱਲੇਵਾਲ ਦਾ ਇਲਾਜ ਕਰਨ ਵਾਲੇ ਹਾਰਟ ਸਪੈਸ਼ਲਿਸਟ ਡਾਕਟਰ ਮਿਨਾਲ ਖੰਨਾ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਉਨ੍ਹਾਂ ਦੇ ਸਰੀਰ ਦੇ ਅੰਗ ਬਿਲਕੁਲ ਠੀਕ ਹਨ। ਪਰ ਜੋ ਸਰੀਰਕ ਕਮਜ਼ੋਰੀ ਹੈ, ਉਸਨੂੰ ਦੂਰ ਹੁੰਦਿਆਂ ਥੋੜ੍ਹਾ ਸਮਾਂ ਲੱਗੇਗਾ। ਡਾਈਟ ਪਲਾਨ ਦਿੱਤਾ ਗਿਆ ਹੈ। ਬਾਕੀ ਹਾਰਟ ਪੂਰਾ ਕੰਮ ਕਰ ਰਿਹਾ ਹੈ।ਡਾ


ਕਿਸਾਨ ਮਹਾਪੰਚਾਇਤ ਲਈ ਧਨੌਲਾ ਰਵਾਨਾ

ਉੱਧਰ, ਖੰਨਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਬਰਨਾਲਾ ਦੇ ਧਨੌਲਾ 'ਚ ਕਿਸਾਨ ਮਹਾਪੰਚਾਇਤ 'ਚ ਭਾਗ ਲੈਣ ਲਈ ਰਵਾਨਾ ਹ ਗਏ। ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਜੋ ਪ੍ਰੋਗਰਾਮ ਤੈਅ ਕੀਤੇ ਹਨ, ਉਨ੍ਹਾਂ 'ਚ ਜ਼ਰੂਰ ਭਾਗ ਲੈਣਗੇ। ਮਰਨ ਵਰਤ ਸੰਗਤ ਦੀ ਅਪੀਲ 'ਤੇ ਖਤਮ ਕੀਤਾ ਗਿਆ ਹੈ ਪਰ ਅੰਦੋਲਨ ਜਾਰੀ ਰਹੇਗਾ। ਸਿਆਸੀ ਆਗੂਆਂ ਵੱਲੋਂ ਮਰਨ ਵਰਤ ਤੋੜਨ ਦੀ ਟਿੱਪਣੀ 'ਤੇ ਡੱਲੇਵਾਲ ਨੇ ਕਿਹਾ ਕਿ ਜੋ ਲੋਕ ਮੀਟਿੰਗ ਕਰ ਕੇ ਮੁਕਰ ਗਏ ਤੇ ਕਿਸਾਨ ਮੋਰਚੇ 'ਤੇ ਜ਼ੁਲਮ ਕੀਤਾ, ਉਨ੍ਹਾਂ ਦੀ ਅਪੀਲ ਕਿਵੇਂ ਮੰਨ ਸਕਦੇ ਹਾਂ। ਸੰਗਤ ਨੇ ਜੋ ਫੈਸਲਾ ਲਿਆ ਸੀ, ਉਸਨੂੰ ਮੰਨਿਆ ਗਿਆ ਹੈ ਤੇ ਇਹੀ ਸੰਗਤ ਉਨ੍ਹਾਂ ਦੇ ਨਾਲ ਚੱਲਦੀ ਆ ਰਹੀ ਹੈ ਤੇ ਅੱਗੇ ਵੀ ਚੱਲੇਗੀ। ਸਰਵਨ ਸਿੰਘ ਪੰਧੇਰ ਦੇ ਅਲੱਗ ਹੋਣ 'ਤੇ ਉਨ੍ਹਾਂ ਕਿਹਾ ਕਿ ਐਸੀ ਕੋਈ ਗੱਲ ਨਹੀਂ ਹੈ, ਉਹ ਅੰਮ੍ਰਿਤਸਰ 'ਚ ਆਪਣੇ ਪ੍ਰੋਗਰਾਮ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਬਲਵੀਰ ਸਿੰਘ ਰਾਜੇਵਾਲ ਨੂੰ ਲੈ ਕੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਨਾਂ ਨਹੀਂ ਲੈਣਾ ਚੰਗਾ ਹੋਵੇਗਾ। 4 ਮਈ ਦੀ ਮੀਟਿੰਗ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਸਹੀ ਨੀਅਤ ਨਹੀਂ ਲੱਗਦੀ, ਪਰ ਉਹ ਮੀਟਿੰਗ 'ਚ ਜ਼ਰੂਰ ਜਾਣਗੇ। ਜੇਕਰ ਕੋਈ ਨਤੀਜਾ ਨਹੀਂ ਨਿਕਲਦਾ, ਤਾਂ ਦਿੱਲੀ ਕੂਚ ਕੀਤਾ ਜਾਵੇਗਾ।

Comments


Logo-LudhianaPlusColorChange_edited.png
bottom of page