1 ਕਰੋੜ 96 ਲੱਖ ਦੀ ਲਾਗਤ ਨਾਲ ਬਣੇਗਾ ਨੂਰਾਂ ਵਾਲਾ ਰੋਡ
- ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕੀਤਾ ਉਦਘਾਟਨ
- ਸਰਦਾਰ ਤਾਰਾ ਸਿੰਘ ਸੁਤੰਤਰਤਾ ਸੰਗਰਾਮੀ ਮਾਰਗ ਨਾਮ ਵਜੋਂ ਜਾਣਿਆ ਜਾਵੇਗਾ ਇਹ ਰੋਡ
ਲੁਧਿਆਣਾ:30 ਅਕਤੂਬਰ

ਵਿਧਾਨ ਸਭਾ ਹਲਕਾ ਪੂਰਵੀ ਲੁਧਿਆਣਾ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਨੂਰਾਂ ਵਾਲਾ ਰੋਡ ਨੂੰ ਬਣਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਨੂਰਾਵਾਲ ਮੇਨ ਰੋਡ, ਜੋ ਕਿ ਅੱਜ ਤੋਂ ਬਾਅਦ ਸਰਦਾਰ ਤਾਰਾ ਸਿੰਘ ਸੁਤੰਤਰਤਾ ਸੰਗਰਾਮੀ ਮਾਰਗ ਵਜੋਂ ਜਾਣਿਆ ਜਾਵੇਗਾ , ਉਹਨਾਂ ਕਿਹਾ ਕਿ ਸੜਕ ਦਾ ਨਾਮ ਮਹਾਨ ਸ਼ਖਸੀਅਤ ਸੁਤੰਤਰਤਾ ਸੰਗਰਾਮੀ ਦੇ ਨਾਮ ਤੇ ਰੱਖਣ ਤੇ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦੀ ਹਨ। ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਸੜਕ ਤੇ ਆਵਾਜਾਈ ਬਹੁਤ ਜਿਆਦਾ ਹੈ, ਇਹ ਸੜਕ ਕਈ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੀ ਹੈ , ਦੀ ਹਾਲਤ ਨੂੰ ਦੇਖਦੇ ਹੋਏ ਪਹਿਲਾਂ ਇਸ ਸੜਕ ਦੇ ਸੀਵਰੇਜ ਕੰਮ ਜੋ ਕਿ ਇਕ ਕਰੋੜ 20 ਲੱਖ ਦੀ ਲਾਗਤ ਨਾਲ ਮੁਕੰਮਲ ਕਰਵਾਏ ਗਏ ਹਨ ਅਤੇ ਅੱਜ ਇਸ ਸੜਕ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਕਰੀਬ 1 ਕਰੋੜ 96 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਸੜਕ ਦੇ ਮੁਕੰਮਲ ਹੋਣ ਨਾਲ ਕਈ ਪਿੰਡਾਂ ਦੇ ਨਾਲ -ਨਾਲ ਇਲਾਕਾ ਵਾਸੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ ।

ਉਹਨਾਂ ਕਿਹਾ ਕਿ ਸੂਬੇ ਤੇ ਰਾਜ ਕਰ ਚੁੱਕੀਆਂ ਸਾਬਕਾ ਸਰਕਾਰਾਂ ਦੀਆਂ ਨਲਾਇਕੀਆਂ ਦੀ ਤਸਵੀਰ ਉਸ ਵਕਤ ਸਾਹਮਣੇ ਆਈ ਜਦੋਂ ਸੀਵਰੇਜ ਲਾਈਨ ਨੂੰ ਪੁੱਟਿਆ ਗਿਆ , ਉਂਨ੍ਹਾਂ ਕਿਹਾ ਕਿ ਸੀਵਰੇਜ ਦੇ ਨਾਲ ਲਾਈਨਾਂ ਜੋੜਨ ਦਾ ਕੰਮ ਸਿਰਫ ਖਾਨਾ ਪੂਰਤੀ ਕਰਕੇ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ । ਵਿਧਾਇਕ ਗਰੇਵਾਲ ਨੇ ਕਿਹਾ ਕਿ ਜਿੰਮੇਵਾਰ ਨੁਮਾਇੰਦਿਆਂ ਦੀਆਂ ਨਲਾਇਕੀਆਂ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪਿਆ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚ ਜੋ ਵੀ ਵਿਕਾਸ ਦੇ ਕੰਮ ਹੋ ਰਹੇ ਹਨ ਉਹਨਾਂ ਨੂੰ ਪੂਰੀ ਇਮਾਨਦਾਰੀ ਅਤੇ ਵਧੀਆ ਤਰੀਕੇ ਨਾਲ ਕਰਵਾਏ ਜਾ ਰਹੇ ਹਨ ਤਾਂ ਜੋ ਇਲਾਕਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਉਹਨਾਂ ਨੂਰਾਂ ਵਾਲ ਨਵਾਂ ਸਰਦਾਰ ਤਾਰਾ ਸਿੰਘ ਸੁਤੰਤਰਤਾ ਸੰਗਰਾਮੀ ਮਾਰਗ ਦੇ ਵਸਨੀਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਡੀ ਸਭ ਤੋਂ ਵੱਡੀ ਮੰਗ ਨੂੰ ਅੱਜ ਤੁਹਾਡੇ ਅਸ਼ੀਰਵਾਦ ਸਦਕਾ ਪੂਰਾ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ਸਰਕਾਰ ਹੈ ਇਸ ਸਰਕਾਰ ਵੱਲੋਂ ਜੋ ਵੀ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ , ਕਰਵਾਏ ਗਏ ਕੰਮਾਂ ਚ ਕਿਸੇ ਤਰ੍ਹਾਂ ਦੀ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ । ਇਸ ਮੌਕੇ ਤੇ ਹਾਜ਼ਰ ਇਲਾਕਾ ਵਾਸੀਆਂ ਨੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੂਰਾਵਾਲ ਸੜਕ ਦੀ ਖਸਤਾ ਹਾਲਤ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਸ ਦੇ ਮੁਕੰਮਲ ਹੋਣ ਨਾਲ ਇਲਾਕਾ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ । ਇਸ ਮੌਕੇ ਤੇ ਜਸਵਿੰਦਰ ਸਿੰਘ ਸੰਧੂ, ਬਾਬੂ ਰਾਮ ਸ਼ਰਮਾ ਵਾਰਡ ਇੰਚਾਰਜ , ਸੁਰਿੰਦਰ ਬਜਾਜ , ਮਹਾਂਵੀਰ ਸਿਸੋਦੀਆ , ਰੋਮੀ ਵਰਮਾ , ਗੁਰਦੀਪ ਲੱਕੀ , , ਵਿੱਕੀ ਸ਼ਰਮਾ , ਰੋਹਿਤ ਬਿੱਲਾ , ਪੰਕਜ ਸ਼ਰਮਾ , ਸੁੱਚਾ ਫਾਬੜਾ , ਓਮ ਪ੍ਰਕਾਸ਼ , ਦੀਪਕ ਛਾਬੜਾ , ਮਨਜੀਤ ਸਿੰਘ ਹਕੀਕਤ ਰਾਏ , ਭੁਪਿੰਦਰ ਸਿੰਘ , ਪਿੰਦਰ ਸਿੰਘ , ਰੋਹਿਤ ਬਿੱਲਾ , ਸੁਰਜੀਤ ਫਾਬੜਾ ਅਤੇ ਬਲਵਿੰਦਰ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕਾ ਵਾਸੀ ਹਾਜ਼ਰ ਸਨ।





Comments