google-site-verification=ILda1dC6H-W6AIvmbNGGfu4HX55pqigU6f5bwsHOTeM
top of page

20 ਬੱਚਿਆਂ ਦੀ ਮੌਤ ਮਗਰੋਂ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਇਨ੍ਹਾਂ 8 ਦਵਾਈਆਂ ਦੇ ਇਸਤੇਮਾਲ ਤੇ ਖਰੀਦ ‘ਤੇ ਲੱਗੀ ਰੋਕ

  • bhagattanya93
  • Oct 12
  • 2 min read

12/10/2025

ree

ਦੇਸ਼ ਭਰ ਵਿਚ ਬੱਚਿਆਂ ਲਈ ਖੰਘ ਦੀ ਦਵਾਈ ਵਜੋਂ ਜਾਣਿਆ ਜਾਂਦਾ ਕਫ ਸਿਰਪ ਕੋਲਡਰਿਫ ਨੂੰ ਪੰਜਾਬ ਸਰਕਾਰ ਨੇ ਬੈਨ ਕਰਨ ਮਗਰੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਅੱਠ ਦਵਾਈਆਂ ਦੀ ਵਰਤੋਂ ਅਤੇ ਖਰੀਦ ‘ਤੇ ਪਾਬੰਦੀ ਲਗਾਈ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਵੱਲੋਂ ਇਹ ਹੁਕਮ ਜਾਰੀ ਕੀਤਾ ਹੈ। ਇਹ ਫੈਸਲਾ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਐਡਵਰਸ ਰਿਐਕਸ਼ ਸਾਹਮਣੇ ਆਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਸੀ। ਪੰਜਾਬ ਸਰਕਾਰ ਵੱਲੋਂ ਬੈਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ree

ਸਰਕਾਰ ਨੇ ਕਿਉਂ ਲਿਆ ਇਹ ਫੈਸਲਾ ?

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਮੱਧ ਪ੍ਰਦੇਸ਼ ਵਿੱਚ ਕਫ ਦੀ ਦਵਾਈ ਖਾਣ ਨਾਲ 20 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਅਤੇ ਸੂਬੇ ਵਿੱਚ ਕੋਲਡਰਿਫ ਕਫ ਦੀ ਦਵਾਈ 'ਤੇ ਪਾਬੰਦੀ ਲਗਾ ਦਿੱਤੀ ਹੈ।


Coldrif ਕਫ ਸਿਰਪ 'ਚ ਮਿਲਾਈ ਗਈ ਡਾਈਥੀਲੀਨ ਗਲਾਈਕਾਲ ਦੀ ਵਧ ਮਾਤਰਾ

ਦੱਸਿਆ ਜਾ ਰਿਹਾ ਹੈ ਕਿ Coldrif ਕਫ ਸਿਰਪ ਵਿਚ 46.23% ਡਾਈਥੀਲੀਨ ਗਲਾਈਕਾਲ ਨਾਮ ਦਾ ਤੱਤ ਪਾਇਆ ਗਿਆ ਹੈ, ਜੋ ਕਿ ਉਦਯੋਗਿਕ ਇਕਾਈਆਂ ਵਿਚ ਵਰਤਿਆ ਜਾਂਦਾ ਹੈ। ਇਹ ਇਕ ਜ਼ਹਿਰੀਲਾ ਤੱਤ ਹੈ। ਇਸ ਸਿਰਪ ਦੀ ਥੋੜੀ ਜਿਹੀ ਓਵਰਡੋਜ਼ ਵੀ ਬੱਚੇ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ।


20 ਬੱਚਿਆਂ ਦੀ ਹੋਈ ਮੌਤ

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ਜ਼ਹਿਰੀਲੇ ਖੰਘ ਸਿਰਪ ਕਾਰਨ ਹੁਣ ਤੱਕ 20 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ, ਤੋਂ ਬਾਅਦ ਵਿਕਰੀ, ਵੰਡ ਅਤੇ ਵਰਤੋਂ 'ਤੇ ਤੁਰੰਤ ਪ੍ਰਭਾਵ ਨਾਲ ਪੂਰੀ ਪਾਬੰਦੀ ਲਗਾ ਦਿੱਤੀ ਹੈ। ਇਹ ਘਾਤਕ ਰਸਾਇਣ ਜਿਗਰ, ਗੁਰਦੇ ਅਤੇ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਪਹਿਲਾਂ ਕਈ ਦੇਸ਼ਾਂ ਵਿੱਚ ਵੱਡੇ ਪੱਧਰ 'ਤੇ ਜ਼ਹਿਰ ਪੈਦਾ ਕਰ ਚੁੱਕਾ ਹੈ।


ਪੰਜਾਬ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਦੇ ਸੰਯੁਕਤ ਕਮਿਸ਼ਨਰ (ਡਰੱਗਜ਼) ਨੇ ਸਾਰੇ ਡਰੱਗ ਡੀਲਰਾਂ, ਥੋਕ ਵਿਕਰੇਤਾਵਾਂ ਅਤੇ ਮੈਡੀਕਲ ਸਟੋਰਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਮੌਜੂਦਾ ਸਟਾਕ ਨੂੰ ਤੁਰੰਤ ਸੀਲ ਕੀਤਾ ਜਾਣਾ ਚਾਹੀਦਾ ਹੈ ਅਤੇ FDA ਨੂੰ ਰਿਪੋਰਟ ਕੀਤਾ ਜਾਣਾ ਚਾਹੀਦਾ ਹੈ। ਉਲੰਘਣਾ ਕਰਨ ਵਾਲਿਆਂ ਨੂੰ ਡਰੱਗਜ਼ ਅਤੇ ਕਾਸਮੈਟਿਕਸ ਐਕਟ ਦੇ ਤਹਿਤ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ।


Comments


Logo-LudhianaPlusColorChange_edited.png
bottom of page