50 ਗ੍ਰਨੇਡ ਮਾਮਲਾ : ਬਾਜਵਾ ਨੇ CM ਮਾਨ ਨੂੰ ਲਲਕਾਰਿਆ- ਚਾਹੁੰਦੇ ਹੋ ਤਾਂ ਲੈ ਲਵੋ ਐਕਸ਼ਨ ਪਰ Source ਨਹੀਂ ਦੱਸਾਂਗਾ
- Ludhiana Plus
- Apr 13
- 1 min read
13/04/2025

ਪੰਜਾਬ 'ਚ 50 ਗ੍ਰਨੇਡ ਆਉਣ ਸਬੰਧੀ ਬਿਆਨ ਦੇਣ ਤੋਂ ਬਾਅਦ ਪੁੱਛਗਿੱਛ ਕਰਨ ਲਈ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚੀ ਪੁਲਿਸ ਟੀਮ ਨਾਲ ਮੁਲਾਕਾਤ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਮੀਡੀਆ ਦੇ ਰੂਬਰੂ ਹੋਏ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨਾਲ ਉਨ੍ਹਾਂ ਪੁੱਛਗਿੱਛ ਦੌਰਾਨ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਉਹ ਇਸ ਜਾਣਕਾਰੀ ਦੇ ਖੁਫੀਆ ਸੂਤਰਾਂ ਬਾਰੇ ਨਹੀਂ ਦੱਸ ਸਕਦੇ। ਇਹ ਵੀ ਖਦਸ਼ਾ ਪ੍ਰਗਟਾਇਆ ਕਿ ਹਮਲਾ ਉਨ੍ਹਾਂ ਉੱਪਰ ਵੀ ਹੋ ਸਕਦਾ ਹੈ ਕਿਉਂਕਿ ਹੁਣ ਨਾ ਤਾਂ ਉਨ੍ਹਾਂ ਦੀ ਸਰਕਾਰ ਸੈਂਟਰ 'ਚ ਹੈ ਤੇ ਨਾ ਹੀ ਸਟੇਟ 'ਚ, ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਅਹੁਦਿਆਂ 'ਤੇ ਕਾਬਜ਼ ਰਹਿਣ ਕਾਰਨ ਉਨ੍ਹਾਂ ਦੇ ਪੰਜਾਬ ਸਰਕਾਰ, ਕੇਂਦਰ ਤੇ ਇੰਟੈਲੀਜੈਂਸ 'ਚ ਸੋਰਸ ਹਨ ਤੇ ਸੰਵਿਧਾਨ ਦੀ ਗੋਪਨੀਅਤ ਦੀ ਸ਼ਰਤ ਨੂੰ ਕਾਇਮ ਰੱਖਦੇ ਹੋਏ ਉਹ ਇਸ ਬਾਰੇ ਦੱਸ ਨਹੀਂ ਸਕਦੇ।

ਉਨ੍ਹਾਂ ਸੀਐੱਮ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਹ 5-10 ਸਾਲ ਦੋ ਹੋਣਗੇ ਜਦੋਂ ਉਨ੍ਹਾਂ ਪੰਜਾਬ 'ਚ ਭਿਆਨਕ ਦੌਰ ਦੇਖਿਆ ਸੀ। ਉਦੋਂ ਵੀ ਅਜਿਹਾ ਆਮ ਸੀ ਤੇ ਹੁਣ ਉਹ ਕਾਲਾ ਦੌਰ ਦੁਬਾਰਾ ਵਾਪਸ ਆਉਂਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਗ੍ਰਹਿ ਵਿਭਾਗ ਵੀ ਭਗਵੰਤ ਮਾਨ ਕੋਲ ਹੈ, ਫਿਰ ਉਹ ਆਏ ਦਿਨ ਹੋ ਰਹੇ ਗ੍ਰਨੇਡ ਹਮਲਿਆਂ ਬਾਰੇ ਜਾਣਕਾਰੀ ਕਿਉਂ ਨਹੀਂ ਜੁਟਾ ਪਾ ਰਹੇ।
Comments