google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ‘ਚ ਲੁੱਟ ਦੀ ਵੱਡੀ ਵਾਰਦਾਤ, ATM ਕੈਸ਼ ਵੈਨ ਤੋਂ 7 ਕਰੋੜ ਰੁਪਏ ਲੁੱਟੇ

  • Jun 10, 2023
  • 1 min read

Updated: Jun 11, 2023

ਲੁਧਿਆਣਾ, 10 ਜੂਨ

ਲੁਧਿਆਣਾ ਵਿਚ ਸੀਐਨਐਸ ਫ਼ਾਇਨਾਂਸ ਕੰਪਨੀ ਦੀ ਏਟੀਐਮ ਕੈਸ਼ ਵੈਨ ਸਮੇਤ 7 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਲੁਟੇਰੇ ਕੈਸ਼ ਵੈਨ ਹੀ ਲੁੱਟ ਕੇ ਲੈ ਗਏ।

ਉਥੇ ਹੀ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਮੌਕੇ ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਦੇ ਵਲੋਂ ਦਾਅਵਾ ਕੀਤਾ ਗਿਆ ਹੈ ਕਿ, ਸਾਡੀਆਂ ਟੀਮਾਂ ਵਲੋਂ ਮੁੱਲਾਪੁਰ ਦਾਗਾ ਤੋਂ ਇੱਕ ਕੈਸ਼ ਵੈਨ ਬਰਾਮਦ ਕਰ ਲਈ ਹੈ ਅਤੇ ਉਥੋਂ ਵੈਪਨ ਬਰਾਮਦ ਕਰ ਲਏ ਗਏ ਹਨ।

ਉਨ੍ਹਾਂ ਕਿਹਾ ਕਿ, ਹਥਿਆਰਾਂ ਦੇ ਦਮ ‘ਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ, ਇਹ ਲੁੱਟ ਰਾਤ ਕਰੀਬ 1 ਵਜੇ ਦੇ ਕਰੀਬ ਹੋਈ ਹੈ।

ਦੱਸ ਦਈਏ ਕਿ, ਸੀਐਨਐਸ ਫ਼ਾਇਨਾਂਸ ਕੰਪਨੀ ਦਾ ਦਫ਼ਤਰ ਲੁਧਿਆਣਾ ਦਾ ਰਾਜਗੁਰੂ ਨਗਰ ਵਿਖੇ ਹੈ ਅਤੇ ਉਥੇ ਕਰੀਬ 15-16 ਕੈਸ਼ ਵੈਨਾਂ ਲੰਘੀ ਰਾਤ ਖੜੀਆਂ ਸਨ, ਜਿਨਾਂ ਵਿਚੋਂ ਇੱਕ ਕੈਸ਼ ਵੈਨ ਸਮੇਤ ਕਰੀਬ 7 ਕਰੋੜ ਰੁਪਏ ਤੋਂ ਵੱਧ ਲੁੱਟ ਕੇ ਲੁਟੇਰੇ ਲੈ ਗਏ।

Comments


Logo-LudhianaPlusColorChange_edited.png
bottom of page