google-site-verification=ILda1dC6H-W6AIvmbNGGfu4HX55pqigU6f5bwsHOTeM
top of page

ਨਹਿਰ 'ਚੋਂ ਮਿਲੀ ਦੋ ਬੱਚਿਆਂ ਦੇ ਪਿਤਾ ਦੀ ਲਾਸ਼, ਤਿੰਨ ਦਿਨਾਂ ਤੋਂ ਸੀ ਲਾਪਤਾ; ਫਾਜ਼ਿਲਕਾ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ

  • bhagattanya93
  • May 20, 2025
  • 1 min read

20/05/2025

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮਲੂਕਪੁਰਾ ਤੋਂ ਲਗਪਗ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਇਕ ਵਿਅਕਤੀ ਦੀ ਲਾਸ਼ ਮੰਗਲਵਾਰ ਨੂੰ ਮਲੂਕਪੁਰਾ ਮਾਈਨਰ ਤੋਂ ਮਿਲੀ। ਸਮਾਜ ਸੇਵੀ ਸੰਸਥਾ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ। ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ।


ਸ਼ਰਾਬ ਪੀਣ ਦਾ ਸੀ ਆਦੀ

ਜਾਣਕਾਰੀ ਅਨੁਸਾਰ ਮ੍ਰਿਤਕ ਰਾਜ ਕੁਮਾਰ ਦੇ ਭਰਾ ਮੇਘਰਾਜ, ਜੋ ਕਿ ਲਗਪਗ 32 ਸਾਲ ਦਾ ਹੈ ਅਤੇ ਮਲੂਕਪੁਰਾ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਸਦੇ ਛੋਟੇ ਭਰਾ ਰਾਜ ਕੁਮਾਰ ਦਾ ਵਿਆਹ ਲਗਪਗ 7-8 ਸਾਲ ਪਹਿਲਾਂ ਹੋਇਆ ਸੀ ਤੇ ਉਸਦਾ ਇਕ ਪੁੱਤਰ ਤੇ ਇਕ ਧੀ ਹੈ।


ਮੇਘਰਾਜ ਨੇ ਦੱਸਿਆ ਕਿ ਉਸਦਾ ਭਰਾ ਸ਼ਰਾਬ ਪੀਣ ਦਾ ਆਦੀ ਸੀ ਤੇ 17 ਮਈ ਨੂੰ ਦੁਪਹਿਰ ਵੇਲੇ ਉਹ ਅਚਾਨਕ ਕਿਸੇ ਨੂੰ ਦੱਸੇ ਬਿਨਾਂ ਕਿਤੇ ਚਲਾ ਗਿਆ। ਜਦੋਂ ਉਹ ਸ਼ਾਮ ਤਕ ਵਾਪਸ ਨਾ ਮੁੜਿਆ ਤਾਂ ਉਨ੍ਹਾਂ ਉਸਦੀ ਭਾਲ ਸ਼ੁਰੂ ਕੀਤੀ ਅਤੇ ਪੱਕੀ ਟਿੱਬੀ ਪਿੰਡ ਦੇ ਨੇੜੇ ਇਕ ਨਹਿਰ ਕੰਢੇ ਉਸਦੀਆਂ ਚੱਪਲਾਂ ਮਿਲੀਆਂ।


ਨਹਿਰ 'ਚੋਂ ਲਾਸ਼ ਬਰਾਮਦ

ਉਨ੍ਹਾਂ ਨਹਿਰ 'ਚ ਉਸਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਉਸਨੂੰ ਸੋਸ਼ਲ ਮੀਡੀਆ 'ਤੇ ਕੰਧਵਾਲਾ ਰੋਡ ਬਾਈਪਾਸ ਤੇ ਆਲਮਗੜ੍ਹ ਦੇ ਵਿਚਕਾਰੋਂ ਲੰਘਦੀ ਨਹਿਰ 'ਚ ਇੱਕ ਲਾਸ਼ ਮਿਲਣ ਦੀ ਜਾਣਕਾਰੀ ਮਿਲੀ ਤਾਂ ਉਹ ਹਸਪਤਾਲ ਪਹੁੰਚਿਆ ਅਤੇ ਦੇਖਿਆ ਕਿ ਲਾਸ਼ ਦੀ ਪਛਾਣ ਰਾਜ ਕੁਮਾਰ ਵਜੋਂ ਹੋਈ ਹੈ। ਸਦਰ ਥਾਣਾ ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਰਹੀ ਹੈ।

Comments


Logo-LudhianaPlusColorChange_edited.png
bottom of page