ਲੁਧਿਆਣਾ ਸਭ ਤੋਂ ਗਰਮ, ਅੱਜ ਤੋਂ ਇਸ ਦਿਨ ਤੱਕ ਤੇਜ਼ ਹਵਾਵਾਂ ਵਿਚਾਲੇ ਮੀਂਹ ਦੇ ਆਸਾਰ
- bhagattanya93
- Jun 15
- 1 min read
15/06/2025

ਸ਼ੁੱਕਰਵਾਰ ਦੀ ਦੇਰ ਰਾਤ ਤੇਜ਼ ਹਵਾਵਾਂ ਵਿਚਾਲੇ ਹਲਕੇ ਤੋਂ ਮੱਧਮ ਮੀਂਹ ਨਾਲ ਜਿਥੇ ਕੁਝ ਘੰਟਿਆਂ ਲਈ ਭਿਆਨਕ ਗਰਮੀ ਤੋਂ ਰਾਹਤ ਮਿਲੀ ਸੀ, ਉਥੇ ਸ਼ਨੀਵਾਰ ਨੂੰ ਮੌਸਮ ਦੇ ਤੇਵਰ ਫਿਰ ਤੋਂ ਗਰਮ ਹੋ ਗਏ। ਸਵੇਰੇ ਹੀ ਗਰਮ ਹਵਾਵਾਂ ਨੇ ਲੋਕਾਂ ਨੂੰ ਝੁਲਸਾਉਣ ’ਚ ਕੋਈ ਕਸਰ ਨਹੀਂ ਛੱਡੀ। ਹਾਲਾਂਕਿ ਪੂਰਾ ਦਿਨ ਤੇਜ਼ ਹਵਾਵਾਂ ਚੱਲਣ ਨਾਲ ਲੂ ਤੋਂ ਰਾਹਤ ਰਹੀ ਅਤੇ ਸ਼ੁੱਕਰਵਾਰ ਦੇ ਮੁਕਾਬਲੇ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਘੱਟ ਰਿਹਾ। ਮੌਸਮ ਕੇਂਦਰ ਚੰਡੀਗੜ ਦੇ ਅਨੁਸਾਰ ਬਠਿੰਡਾ ਤੇ ਲੁਧਿਆਣਾ ਪੰਜਾਬ ’ਚ ਸਭ ਤੋਂ ਗਰਮ ਰਹੇ। ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਰਿਹਾ ਜਦਕਿ ਅੰਮ੍ਰਿਤਸਰ ’ਚ 42, ਪਟਿਆਲਾ ’ਚ 42.6, ਫਾਜ਼ਿਲਕਾ ਤੇ ਫਰੀਦਕੋਟ ’ਚ 42, ਚੰਡੀਗੜ੍ਹ ’ਚ 41.2, ਗੁਰਦਾਸਪੁਰ, ਫਿਰੋਜ਼ਪੁਰ, ਰੂਪਨਗਰ, ਮੋਗਾ, ਜਲੰਧਰ ’ਚ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉੱਧਰ ਮੌਸਮ ਵਿਭਾਗ ਦੇ ਅਗਾਊਂ ਅਨੁਮਾਨ ਅਨੁਸਾਰ ਐਤਵਾਰ ਨੂੰ ਮੌਸਮ ’ਚ ਬਦਲਾਅ ਆਏਗਾ। 20 ਜੂਨ ਤੱਕ ਪੰਜਾਬ ’ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੌਰਾਨ ਕੁਝ ਜ਼ਿਲ੍ਹਿਆਂ ’ਚ ਬੂੰਦਾਬਾਂਦੀ ਤੇ ਕੁਝ ਜ਼ਿਲ੍ਹਿਆਂ ’ਚ ਹਲਕੇ ਤੋਂ ਮੱਧਮ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ ਲੂ ਤੋਂ ਰਾਹਤ ਰਹੇਗੀ। ਦਿਨ ਤੇ ਰਾਤ ਦੇ ਤਾਪਮਾਨ ’ਚ ਵੀ ਕਮੀ ਆਏਗੀ।
Comments