google-site-verification=ILda1dC6H-W6AIvmbNGGfu4HX55pqigU6f5bwsHOTeM
top of page

15 ਮਈ ਤੋਂ ਹਲਵਾਰਾ ਏਅਰਪੋਰਟ ਤੋਂ ਲੁਧਿਆਣਾ ਤੋਂ ਦਿੱਲੀ ਲਈ ਰੋਜ਼ਾਨਾ ਚੱਲਣਗੀਆਂ 2 ਉਡਾਣਾਂ, ਬੁਕਿੰਗ ਹੋਈ ਸ਼ੁਰੂ

  • 6 minutes ago
  • 1 min read

ਲੁਧਿਆਣਾ 01 ਅਪ੍ਰੈਲ

ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਹੁਣ ਜਲਦ ਫਲਾਈਟ ਸ਼ੁਰੂ ਹੋਣ ਵਾਲੀ ਹੈ। ਏਅਰ ਇੰਡੀਆ ਕੰਪਨੀ ਨੇ ਇਥੋਂ ਫਲਾਈਟ ਦੀ ਬੁਕਿੰਗ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਏਅਰਪੋਰਟ ਤੋਂ ਪਹਿਲੀ ਫਲਾਈਟ ਦਿੱਲੀ ਤੋਂ ਆ ਕੇ ਲੈਂਡ ਹੋਵੇਗੀ ਦੂਜੇ ਪਾਸੇ ਲੁਧਿਆਣਾ ਤੋਂ ਵੀ ਪਹਿਲੀ ਫਲਾਈਟ ਦਿੱਲੀ ਲਈ ਹੀ ਉਡਾਣ ਭਰੇਗੀ।

ਕੰਪਨੀ ਵੱਲੋਂ ਫਲਾਈਟ ਬੁਕਿੰਗ ਲਾਈਵ ਕਰਨ ਦੇ ਨਾਲ ਹੀ ਇਹ ਸਪੱਸ਼ਟ ਹੋ ਗਿਆ ਹੈ ਕਿ ਹਲਵਾਰਾ ਏਅਰਪੋਰਟ ‘ਤੇ ਪਹਿਲੀ ਫਲਾਈਟ 15 ਮਈ ਨੂੰ ਲੈਂਡ ਹੋਵੇਗੀ। ਫਲਾਈਟ ਰਾਹੀਂ ਲੁਧਿਆਣਾ ਤੋਂ ਦਿੱਲੀ ਤੱਕ ਦਾ ਸਫਰ 1 ਘੰਟੇ 10 ਮਿੰਟ ਵਿਚ ਪੂਰਾ ਹੋਵੇਗਾ। ਇਕ ਦਿਨ ਵਿਚ ਹਲਵਾਰਾ ਵਿਚ 2 ਫਲਾਈਟਾਂ ਲੈਂਡ ਤੇ ਦੋ ਹੀ ਫਲਾਈਟਾਂ ਉਡਾਣ ਭਰਨਗੀਆਂ।

ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ੇਅਰ ਕੀਤੀ ਹੈ। ਦੂਜੇ ਪਾਸੇ ਕੰਪਨੀ ਦੀ ਵੈੱਬਸਾਈਟ ‘ਤੇ ਫਲਾਈਟ ਦਾ ਸ਼ੁਰੂਆਤੀ ਕਿਰਾਇਆ 3512 ਰੁਪਏ ਦਿਖਾਇਆ ਗਿਆ ਹੈ। ਹਾਲਾਂਕਿ ਇਹ ਸਮੇਂ ਤੇ ਲੋੜ ਮੁਤਾਬਕ ਘੱਟ ਜਾਂ ਜ਼ਿਆਦਾ ਹੋ ਸਕਦਾ ਹੈ।

ਦਿੱਲੀ ਤੋਂ ਲੁਧਿਆਣਾ ਲਈ ਰੋਜ਼ਾਨਾ 2 ਫਲਾਈਟਾਂ ਉਡਣਗੀਆਂ ਪਹਿਲੀ ਫਲਾਈਟ ਦਿੱਲੀ ਤੋਂ ਸਵੇਰੇ 5 ਵਜ ਕੇ 55 ਮਿੰਟ ‘ਤੇ ਉਡੇਗੀ ਜੋ 7 ਵਜ ਕੇ 5 ਮਿੰਟ ‘ਤੇ ਲੁਧਿਆਣਾ ਪਹੁੰਚੇਗੀ। ਦੂਜੀ ਫਲਾਈਟ ਦੁਪਹਿਰ 12 ਵਜ ਕੇ 55 ਮਿੰਟ ‘ਤੇ ਲੁਧਿਆਣਾ ਲਈ ਦਿੱਲੀ ਤੋਂ ਉਡਾਣ ਭਰੇਗੀ। ਕੰਪਨੀ ਨੇ ਅਜੇ ਫਲਾਈਟ ਵਿਚ ਸਿਰਫ ਇਕੋਨਾਮੀ ਕਲਾਸ ਲਈ ਬੁਕਿੰਗ ਸ਼ੁਰੂ ਕੀਤੀ ਹੈ।

ਦੂਜੀ ਫਲਾਈਟ ਦੁਪਹਿਰ 2 ਵਜ ਕੇ 40 ਮਿੰਟ ‘ਤੇ ਹਲਵਾਰਾ ਤੋਂ ਉਡੇਗੀ ਜੋ 3 ਵਜ ਕੇ 55 ਮਿੰਟ ‘ਤੇ ਦਿੱਲੀ ਪਹੁੰਚੇਗੀ। ਫਿਲਹਾਲ ਲਈ ਸ਼ੁਰੂਆਤ ਵਿਚ ਇਹ ਦੋ ਹੀ ਉਡਾਣਾਂ ਹਲਵਾਰਾ ਤੋਂ ਹੋਣਗੀਆਂ ਬਾਅਦ ਵਿਚ ਲੋੜ ਮੁਤਾਬਕ ਇਨ੍ਹਾਂ ਨੂੰ ਵਧਾਇਆ ਜਾਵੇਗਾ।

Comments


Logo-LudhianaPlusColorChange_edited.png
bottom of page