ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਕਾਰਾ ਦੇ ਟਾਇਰ ਚੋਰੀ ਗਰੋਹ ਬੇਨਕਾਬ, 05 ਦੋਸ਼ੀ ਗ੍ਰਿਫਤਾਰ, 31 ਟਾਇਰ ਰਿੰਮ ਸਮੇਤ ਬਰਾਮਦ
- bhagattanya93
- Aug 19
- 1 min read
ਲੁਧਿਆਣਾ 19 ਅਗਸਤ 2025

ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਜੀ ਨੇ ਦੱਸਿਆ ਕਿ, ਰੁਪਿੰਦਰ ਸਿੰਘ ਆਈ.ਪੀ.ਐੱਸ. ਡਿਪਟੀ ਕਮਿਸ਼ਨਰ ਪੁਲਿਸ (ਸ਼ਹਿਰੀ/ ਦਿਹਾਤੀ), ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-03 ਅਤੇ ਗੁਰਇਕਬਾਲ ਸਿੰਘ ਪੀ.ਪੀ.ਐਸ. ਏ.ਸੀ.ਪੀ ਸਿਵਲ ਲਾਈਨ ਦੀ ਅਗਵਾਈ ਵਿੱਚ ਐੱਸ.ਆਈ ਅਮਰਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ-8 ਦੀ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਹੋਇਆ ਕਾਰਾਂ ਦੇ ਟਾਇਰ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਪੰਜ ਦੋਸ਼ੀਆਂ ਗੁਰਜੀਤ ਸਿੰਘ, ਸ਼ਿਵਰਾਜ ਸਿੰਘ, ਮਨੋਜ ਕੁਮਾਰ ਉਰਫ ਅਮਿਤ, ਬਲਵਿੰਦਰ ਸਿੰਘ ਉਰਫ ਜਸ਼ਨ ਅਤੇ ਮਨਦੀਪ ਸਿੰਘ ਉਰਫ ਦੀਪੂ ਨੂੰ ਗ੍ਰਿਫਤਾਰ ਕੀਤਾ।
ਜਿਨਾਂ ਦੇ ਖਿਲਾਫ ਮੁਕੱਦਮਾ ਨੰਬਰ 209 ਮਿਤੀ 12-08-25 ਅ/ਧ 303(3), 3(5) BNS ਤਹਿਤ ਥਾਣਾ ਡਵੀਜ਼ਨ ਨੰਬਰ-8 ਵਿੱਚ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆਂ ਤੋਂ ਕਾਰ ਵਰਨਾ ਨੰਬਰ DL-3-C-BP-2890 ਸਮੇਤ ਹੁਣ ਤੱਕ ਵੱਖ-ਵੱਖ ਵਾਰਦਾਤਾਂ ਵਿੱਚ ਚੋਰੀ ਕੀਤੇ ਕੁੱਲ 31 ਟਾਇਰ ਰਿੰਮ ਸਮੇਤ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਟਾਇਰ ਬਰਾਮਦ ਹੋਣ ਤੋਂ ਇਲਾਵਾ ਹੋਰ ਵਾਰਦਾਤਾਂ ਬਾਰੇ ਵੀ ਖੁਲਾਸੇ ਹੋ ਰਹੇ ਹਨ, ਜਿਨ੍ਹਾਂ ਸੰਬੰਧੀ ਤਫਤੀਸ਼ ਜਾਰੀ ਹੈ।





Comments