ਕੰਮ ਕਰਦਾ 70 ਫੁੱਟ ਉਚਾਈ ਤੋਂ ਹੇਠਾਂ ਡਿੱਗਾ ਨੌਜਵਾਨ, ਇਸ ਹਾਦਸੇ ਵਿਚ ਲੱਤਾਂ ਅਤੇ ਬਾਹਾਂ ਦੀਆਂ ਦੋਵੇਂ ਹੱਡੀਆਂ ਟੂਟੀਆਂ
- Ludhiana Plus
- Aug 24
- 1 min read
24/08/2025

ਅੰਮ੍ਰਿਤਸਰ ਦੇ ਗੰਡਾ ਸਿੰਘ ਕਲੋਨੀ ਦਾ ਰਹਿਣ ਵਾਲਾ ਇਕ ਨੌਜਵਾਨ ਆਪਣੇ ਪਰਿਵਾਰ ਨੂੰ ਹਰ ਖੁਸ਼ੀ ਦੇਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਸੀ। ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਦੋਂ ਇਸ ਨੂੰ ਅੰਮ੍ਰਿਤਸਰ ਵਿੱਚ ਕੰਮ ਨਹੀਂ ਮਿਲਿਆ ਤਾਂ ਇਹ ਰੋਜ਼ਗਾਰ ਦੀ ਖੋਜ ਵਿੱਚ ਦਿੱਲੀ ਚਲਾ ਗਿਆ। ਦਿੱਲੀ ਵਿੱਚ ਉਸ ਨੂੰ ਇਕ ਕੰਸਟਰਕਸ਼ਨ ਸਾਈਟ ਤੇ ਕੰਮ ਮਿਲਿਆ, ਜਿੱਥੇ ਇਹ 70 ਫੁੱਟ ਦੀ ਉਚਾਈ ‘ਤੇ ਕੰਮ ਕਰ ਰਿਹਾ ਸੀ।
ਕੰਮ ਦੌਰਾਨ ਅਚਾਨਕ ਪੈਰ ਫਿਸਲਣ ਕਾਰਨ ਉਹ ਉੱਚਾਈ ਤੋਂ ਸਿੱਧਾ ਹੇਠਾਂ ਡਿੱਗ ਪਿਆ। ਇਸ ਭਿਆਨਕ ਹਾਦਸੇ ਵਿਚ ਉਸ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਅਤੇ ਬਾਹਾਂ ਦੀਆਂ ਦੋਵੇਂ ਹੱਡੀਆਂ ਟੁੱਟ ਗਈਆਂ। ਇਸ ਵੇਲੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਪਰਿਵਾਰ ਬਹੁਤ ਹੀ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਲਾਜ ਦੇ ਖਰਚੇ ਪੂਰੇ ਕਰਨ ਲਈ ਕੋਈ ਵੱਡਾ ਸਾਧਨ ਨਹੀਂ ਹੈ। ਨੌਜਵਾਨ ਦੀ ਮਜ਼ਦੂਰੀ ਹੀ ਘਰ ਦਾ ਮੁੱਖ ਆਧਾਰ ਸੀ, ਪਰ ਹੁਣ ਉਹ ਬਿਸਤਰੇ ‘ਤੇ ਪਿਆ ਹੋਣ ਕਰਕੇ ਸਾਰੀ ਜ਼ਿੰਮੇਵਾਰੀ ਪਰਿਵਾਰ ਦੇ ਸਿਰ ਪੈ ਗਈ ਹੈ। ਹਾਦਸੇ ਤੋਂ ਬਾਅਦ ਪਰਿਵਾਰ ਨੇ ਸਮਾਜ ਸੇਵਕਾਂ, ਐਨਜੀਓਜ਼ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਪਰਿਵਾਰ ਦੀ ਉਮੀਦ ਹੈ ਕਿ ਜੇ ਸਰਕਾਰ ਜਾਂ ਸਮਾਜ ਸੇਵੀ ਸੰਗਠਨ ਅੱਗੇ ਆ ਕੇ ਮਦਦ ਕਰਨ ਤਾਂ ਨੌਜਵਾਨ ਦਾ ਇਲਾਜ ਢੰਗ ਨਾਲ ਹੋ ਸਕੇਗਾ ਅਤੇ ਉਹ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਹੋ ਕੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਸਕੇਗਾ। ਇਹ ਮਾਮਲਾ ਇਕ ਵੱਡੀ ਤਸਵੀਰ ਪੇਸ਼ ਕਰਦਾ ਹੈ ਕਿ ਰੋਜ਼ਗਾਰ ਦੀ ਘਾਟ ਕਿਵੇਂ ਨੌਜਵਾਨਾਂ ਨੂੰ ਘਰੋਂ ਦੂਰ ਕਰਕੇ ਖ਼ਤਰਨਾਕ ਹਾਲਾਤਾਂ ਵਿੱਚ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ।





Comments