ਖੂਨ ਦਾਨ ਕੈਂਪ 'ਚ ਬਤੌਰ ਮੁੱਖ ਮਹਿਮਾਨ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਸਿੱਧੂ
- bhagattanya93
- Nov 3
- 2 min read
- ਸਮਾਜਿਕ ਸੰਸਥਾਨਾ ਨੂੰ ਜਵਾਨੀ ਦੇ ਚਾਨਣ ਮੁਨਾਰੇ ਦੱਸਿਆ
-ਕਿਹਾ ! ਖੂਨ ਦਾਨ ਕਰਦਾ ਹੈ ਤਨ-ਮਨ ਨੂੰ ਸ਼ੁੱਧ
ਲੁਧਿਆਣਾ, 3 ਨਵੰਬਰ

ਸਮਾਜਿਕ ਸੰਸਥਾ ਐਮ ਐਚ ਐਮ ਸੇਵਾ ਸੋਸਾਇਟੀ ਵਲੋਂ ਵਾਰਡ ਨੰਬਰ 42 ਅਧੀਨ ਨਿਊ ਜਨਤਾ ਨਗਰ, ਗਲੀ ਨੰਬਰ 10 ਵਿਖੇ ਖੂਨਦਾਨ ਅਤੇ ਅੱਖਾਂ ਦੇ ਚੈਕਅਪ ਕੈਂਪ ਲਗਾਇਆ ਗਿਆ ਜਿੱਥੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਕੈਂਪ ਮੌਕੇ ਵਿਧਾਇਕ ਸਿੱਧੂ ਨੇ ਨੌਜਵਾਨਾਂ ਨੂੰ ਸ਼ਾਬਾਸ਼ੀ ਦਿੰਦਿਆਂ ਉਹਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਉਹਨਾਂ ਆਖਿਆ ਕਿ ਅਜਿਹੇ ਕੈਂਪ ਜਾਂ ਖੇਡ ਮੇਲੇ ਨੌਜਵਾਨਾਂ ਨੂੰ ਜਿੱਥੇ ਨਸ਼ਿਆਂ ਤੋਂ ਦੂਰ ਰੱਖਦੇ ਹਨ ਉਥੇ ਹੀ ਉਹਨਾਂ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਭਰਦੇ ਹਨ। ਵਿਧਾਇਕ ਸਿੱਧੂ ਨੇ ਆਖਿਆ ਕਿ ਸਮਾਜਿਕ ਸੰਸਥਾਵਾਂ ਨੂੰ ਅਜਿਹੇ ਪ੍ਰੋਗਰਾਮ ਉਲੀਕਦੇ ਰਹਿਣਾ ਚਾਹੀਦਾ ਹੈ, ਜੋ ਨੌਜਵਾਨਾਂ ਨੂੰ ਇੱਕ ਚੰਗੀ ਸੇਧ ਦਿੰਦੇ ਹਨ।
ਉਹਨਾਂ ਕਿਹਾ ਕਿ ਉਹ ਹਮੇਸ਼ਾ ਨੌਜਵਾਨਾਂ ਦੇ ਵਡਮੁੱਲੇ ਕਾਰਜਾਂ ਵਿੱਚ ਸਾਥ ਦਿੰਦੇ ਹਨ ਅਤੇ ਸਮਾਜ ਲਈ ਕੋਈ ਵੀ ਚੰਗਾ ਕੰਮ ਕਰਨ ਵਾਲੇ ਹਰ ਇੱਕ ਨੌਜਵਾਨ ਅਤੇ ਸੰਸਥਾ ਦਾ ਪੂਰਨ ਸਨਮਾਨ ਕਰਦੇ ਹਨ। ਉਨਾਂ ਕਿਹਾ ਕਿ ਜਿੱਥੇ ਖੂਨਦਾਨ ਸਰੀਰ ਨੂੰ ਤੰਦਰੁਸਤੀ ਬਖਸ਼ਦਾ ਹੈ ਉੱਥੇ ਮਨ ਨੂੰ ਵੀ ਨਿਰਮਲ ਬਣਾਉਂਦਾ ਹੈ। ਇਸ ਲਈ ਨੌਜਵਾਨਾਂ ਨੂੰ ਅਜਿਹੇ ਖੂਨਦਾਨ ਕੈਂਪਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਕੈਂਪ ਵਿੱਚ ਕਈ ਨੌਜਵਾਨਾਂ ਨੇ ਪਹੁੰਚ ਕੇ ਖੂਨ ਦਾਨ ਕੀਤਾ।

ਇਸ ਕੈਂਪ ਦੇ ਸੰਚਾਲਕ ਮੈਂਬਰ ਵਰਿੰਦਰ ਕੁਮਾਰ ਅਤੇ ਹੋਰਨਾਂ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਾਹਿਰ ਡਾਕਟਰਾਂ ਦੀਆਂ ਟੀਮਾਂ ਨੇ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਚੈੱਕ ਅੱਪ ਦੇ ਨਾਲ ਨਾਲ ਉਹਨਾਂ ਨੂੰ ਫਰੀ ਦਵਾਈਆਂ ਵੀ ਉਪਲਬਧ ਕਰਾਈਆਂ ਗਈਆਂ।
ਇਸ ਕੈਂਪ ਵਿੱਚ ਪਹੁੰਚੇ ਮਹਿਮਾਨਾਂ ਵਿੱਚ ਏ ਡੀ ਸੀ ਅਮਰਜੀਤ ਬੈਂਸ, ਰਣਜੀਤ ਸਿੰਘ ਡੀ ਐਸ ਪੀ ਮਲੇਰਕੋਟਲਾ, ਪੰਕਜ ਸ਼ਾਰਦਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ, ਕੌਂਸਲਰ ਜਗਮੀਤ ਸਿੰਘ ਨੋਨੀ, ਸੁਰਿੰਦਰ ਕੁਮਾਰ ਸ਼ਰਮਾ ਅਤੇ ਰਾਜ ਕੁਮਾਰ ਵੀ ਹਾਜ਼ਰ ਸਨ।





Comments