ਫੈਂਸੀ ਨੰਬਰਾਂ ਦੀ ਨਿਲਾਮੀ ਚ ਟੂਟੀਆਂ ਵੱਡਾ ਰਿਕਾਰਡ , 36 ਲੱਖ ‘ਚ ਵਿਕਿਆ 0001 ਨੰਬਰ
- bhagattanya93
- Aug 24
- 1 min read
24/08/2025

ਚੰਡੀਗੜ੍ਹ ਵਿੱਚ ਫੈਂਸੀ ਨੰਬਰਾਂ ਲਈ ਲੋਕਾਂ ਦੀ ਦਿਲਚਸਪੀ ਹਰ ਵਾਰ ਚਰਚਾ ਦਾ ਵਿਸ਼ਾ ਰਹਿੰਦੀ ਹੈ। ਪਰ ਇਸ ਵਾਰ ਜੋ ਬੋਲੀ ਲੱਗੀ ਉਸ ਨੇ ਇਤਿਹਾਸ ਰਚ ਦਿੱਤਾ। ਨਵੀਂ ਸੀਰੀਜ਼ CH01DA 0001 ਨੰਬਰ 36 ਲੱਖ 46 ਹਜ਼ਾਰ ਰੁਪਏ ਵਿੱਚ ਵਿਕਿਆ ਹੈ। ਇਹ ਅੰਕੜਾ ਚੰਡੀਗੜ੍ਹ ਵਿੱਚ ਫੈਂਸੀ ਨੰਬਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬੋਲੀ ਬਣ ਗਿਆ ਹੈ।
ਨੰਬਰਾਂ ਲਈ ਲੋਕਾਂ ਦਾ ਸ਼ੌਕ ਕਈ ਵਾਰ ਕਰੋੜਾਂ ਦੀ ਗੱਡੀ ਖਰੀਦਣ ਤੋਂ ਵੀ ਮਹਿੰਗਾ ਪੈ ਜਾਂਦਾ ਹੈ। ਜਿਸ ਲਈ ਕੁਝ ਲੋਕਾਂ ਲਈ ਇਹ ਸਿਰਫ਼ ਇੱਕ ਰੁਝਾਨ ਜਾਂ ਪ੍ਰੈਸਟੀਜ ਦਾ ਮਾਮਲਾ ਹੁੰਦਾ ਹੈ, ਉਥੇ ਹੋਰਾਂ ਲਈ ਇਸਦੀ ਕਦਰ ਇੱਕ ਸੁਪਨੇ ਵਰਗੀ ਹੈ। ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਕਿਸੇ ਵੀ ਨੰਬਰ ਦੀ ਇੰਨੀ ਉੱਚੀ ਕੀਮਤ ‘ਤੇ ਬੋਲੀ ਨਹੀਂ ਲੱਗੀ ਸੀ। ਇਸ ਨਵੇਂ ਰਿਕਾਰਡ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਾਹਨ ਨੰਬਰਾਂ ਲਈ ਲੋਕਾਂ ਵਿੱਚ ਕਿੰਨਾ ਸ਼ੌਂਕ ਅਤੇ ਕ੍ਰੇਜ਼ ਹੈ।





Comments