ਲੁਧਿਆਣਾ 'ਚ ਗੈਗਸਟਰ ਕਾਰਤਿਕ ਬੱਗਣ ਦੀ ਗੋਲੀ ਮਾਰ ਕੇ ਹੱਤਿਆ, ਇੱਕ ਜ਼ਖ਼ਮੀ
- Ludhiana Plus
- Aug 24
- 1 min read
24/08/2025

ਲੁਧਿਆਣਾ ਸ਼ਹਿਰ ਦੇ ਸੁੰਦਰ ਨਗਰ ਚੌਂਕ ਕੋਲ ਗੈਂਗਸਟਰ ਕਾਰਤਿਕ ਬੱਗਣ ਦੀ ਬਾਈਕ ਸਵਾਰ ਹਥਿਆਰਬੰਦਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਵਾਰਦਾਤ ਦੌਰਾਨ ਉਸ ਦਾ ਸਾਥੀ ਸਰਵਣ ਵੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਏਸੀਪੀ ਨਾਰਥ ਦਵਿੰਦਰ ਚੌਧਰੀ ਨੇ ਦੱਸਿਆ ਕਿ ਘਾਟੀ ਮਹੱਲੇ ਦਾ ਰਹਿਣ ਵਾਲਾ ਕਾਰਤਿਕ ਬੱਗਣ ਆਪਣੇ ਸਾਥੀ ਸਰਵਣ ਨਾਲ ਘਰ ਵੱਲ ਜਾ ਰਿਹਾ ਸੀ। ਸੁੰਦਰ ਨਗਰ ਚੌਂਕ ਨੇੜੇ ਪਹੁੰਚਣ ’ਤੇ ਹਥਿਆਰਬੰਦਾਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਚਲਾ ਦਿੱਤੀਆਂ। ਕਾਰਤਿਕ ਦੇ ਛਾਤੀ ਤੇ ਮੋਢੇ ’ਤੇ ਦੋ ਗੋਲੀਆਂ ਲੱਗੀਆਂ, ਜਦਕਿ ਸਰਵਣ ਦੀ ਪਿੱਠ ’ਤੇ ਇੱਕ ਗੋਲੀ ਲੱਗੀ। ਰਾਹਗੀਰਾਂ ਨੇ ਤੁਰੰਤ ਦੋਵਾਂ ਨੂੰ ਸੀਐਮਸੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਕਾਰਤਿਕ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ
ਪੁਲਿਸ ਅਨੁਮਾਨ ਲਗਾ ਰਹੀ ਹੈ ਕਿ ਕਾਰਤਿਕ ’ਤੇ ਇਹ ਹਮਲਾ ਉਸ ਦੇ ਵਿਰੋਧੀਆਂ ਵੱਲੋਂ ਕੀਤਾ ਗਿਆ ਹੈ। ਹਮਲਾਵਰਾਂ ਦੀ ਤਲਾਸ਼ ਲਈ ਪੁਲਿਸ ਪਾਰਟੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। 25 ਜੂਨ 2023 ਨੂੰ ਵੀ ਕਾਰਤਿਕ ਨੂੰ ਉਸ ਦੇ ਵਿਰੋਧੀਆਂ ਵੱਲੋਂ ਬੈੰਜਾਮਿਨ ਰੋਡ ’ਤੇ ਗੋਲੀਆਂ ਮਾਰੀਆਂ ਗਈਆਂ ਸਨ। ਉਸ ਵੇਲੇ ਉਹ ਸੀਐਮਸੀ ਹਸਪਤਾਲ ਵਿੱਚ ਦਾਖਲ ਸੀ ਤੇ ਉਸ ’ਤੇ ਕਤਲ ਦੇ ਯਤਨ ਦਾ ਮਾਮਲਾ ਦਰਜ ਸੀ। ਇਲਾਜ ਦੌਰਾਨ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਸੀ ਪਰ ਉਹ ਪੁਲਿਸ ਸੁਰੱਖਿਆ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ ਸੀ। ਕਾਰਤਿਕ ਬੱਗਣ ਪੁਨੀਤ ਬੈਂਸ ਗੈਂਗ ਦਾ ਮੈਂਬਰ ਦੱਸਿਆ ਜਾਂਦਾ ਸੀ।





Comments