BJP ਦਾ ਵੱਡਾ Action ! Mala Dhanda ਅਤੇ ਉਸ ਦੇ ਪਤੀ Sanjeev Dhanda ਨੂੰ BJP ਪਾਰਟੀ ਨੇ 6 ਸਾਲਾਂ ਲਈ ਕੱਢਿਆ
- Ludhiana Plus
- Apr 21
- 1 min read
ਲੁਧਿਆਣਾ 21 ਅਪ੍ਰੈਲ

ਭਾਜਪਾ ਲੁਧਿਆਣਾ ਯੂਨਿਟ ਨੇ ਟੈਗੋਰ ਨਗਰ ਨਿਵਾਸੀ ਮਾਲਾ ਟੰਡਾ ਅਤੇ ਉਸ ਦੇ ਪਤੀ ਸੰਜੀਵ ਢੰਡਾ ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਕੱਢ ਦਿੱਤਾ , ਵਜਹਾ ਹੈ ਕਿ ਉਹ ਅੱਜ ਕੱਲ ਆਮ ਆਦਮੀ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਮੀਟਿੰਗਾਂ ਵਿੱਚ ਸ਼ਾਮਿਲ ਹੋ ਰਹੇ ਸਨ। ਪਤਨੀ ਮਾਲਾ ਢੰਡਾ ਹਜੇ ਪਿਛਲੇ ਕੌਂਸਲਰ ਦੀਆਂ ਚੋਣਾਂ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਈ ਸੀ। ਇਥੋਂ ਤੱਕ ਕੀ ਭਾਜਪਾ ਨੇ ਮਾਲਾ ਢੰਡਾ ਨੂੰ ਇਨਾ ਮਾਨ ਸਨਮਾਨ ਦਿੱਤਾ ਸੀ ਕਿ ਯਕਾ ਯਕ ਸ਼ਾਮਿਲ ਕਰਾ ਕੇ ਵਾਰਡ 69 ਤੋ ਕੌਂਸਲਰ ਦੀ ਟਿਕਟ ਦਿੱਤੀ ਸੀ ਜਦਕਿ ਇਸ ਟਿਕਟ ਤੇ ਅੰਦਰ ਖਾਤੇ ਕਾਫੀ ਵਿਰੋਧ ਵੀ ਹੋਇਆ ਸੀ। ਪਾਰਟੀ ਦੇ ਪੁਰਾਣੇ ਲੀਡਰ ਇਸ ਟਿਕਟ ਦੀ ਵੰਡ ਨੂੰ ਲੈ ਕੇ ਵਿਰੋਧ ਕਰ ਰਹੇ ਸਨ। ਇਥੋਂ ਤੱਕ ਕੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਇਸ ਮਹਿਲਾ ਉਮੀਦਵਾਰ ਦੇ ਹੱਕ ਵਿੱਚ ਉਸ ਦੇ ਘਰ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਪ੍ਰਚਾਰ ਕੀਤਾ ਸੀ। ਜਿਸ ਦੇ ਬਾਵਜੂਦ ਵੀ ਇਹ ਮਹਿਲਾ ਉਮੀਦਵਾਰ ਬੁਰੀ ਤਰ੍ਹਾਂ ਹਾਰ ਗਈ ਸੀ। ਹੁਣ ਭਾਜਪਾ ਵਿੱਚ ਕੋਈ ਤਸੱਲੀ ਬਖਸ਼ ਰਿਸਪਾਂਸ ਨਾ ਮਿਲਣ ਤੇ ਸੰਜੀਵ ਢੰਡਾ ਆਪ ਉਮੀਦਵਾਰ ਦੇ ਨਾਲ ਚੱਲ ਰਿਹਾ ਸੀ ਜਿਸ ਤੋਂ ਖਫਾ ਹੋ ਕੇ ਭਾਜਪਾ ਨੇ ਉਸ ਵਿਰੁੱਧ ਇਹ ਐਕਸ਼ਨ ਲਿਆ।
Comments