ਅਗਸਤ-ਸਤੰਬਰ ’ਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ, IMD ਨੇ ਦਿੱਤੀ ਜਾਣਕਾਰੀ
- bhagattanya93
- Aug 1
- 1 min read
01/08/2025

ਦੇਸ਼ ਵਿਚ ਮੌਨਸੂਨ ਦੇ ਦੂਜੇ ਭਾਗ (ਅਗਸਤ ਤੇ ਸਤੰਬਰ) ਦੌਰਾਨ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਡਾਇਰੈਕਟਰ ਜਨਰਲ ਮਿ੍ਰਤਿਊਂਜੈ ਮਹਾਪਾਤਰ ਨੇ ਕਿਹਾ ਕਿ ਅਗਲੇ ਦੋ ਹਫ਼ਤਿਆਂ ਵਿਚ ਹਲਕਾ ਮੀਂਹ ਜਦਕਿ ਸਤੰਬਰ ਵਿਚ ਆਮ ਤੋਂ ਵੱਧ ਮੀਂਹ ਰਹਿਣ ਦੀ ਸੰਭਾਵਨਾ ਹੈ। ਮਹਾਪਾਤਰ ਨੇ ਕਿਹਾ ਕਿ ਭਾਰਤ ਵਿਚ ਮੌਨਸੂਨ ਰੁੱਤ ਦੇ ਪਹਿਲੇ ਭਾਗ (ਜੂਨ ਤੇ ਜੁਲਾਈ) ਦੌਰਾਨ ਆਮ ਤੋਂ ਵੱਧ ਮੀਂਹ ਪਿਆ ਜਦਕਿ ਕੁਝ ਰਾਜਾਂ ਵਿਸ਼ੇਸ਼ ਰੂਪ ਨਾਲ ਹਿਮਾਚਲ ਵਿਚ ਹੜ੍ਹ ਆ ਗਿਆ। ਉਨ੍ਹਾਂ ਕਿਹਾ, ਕੁੱਲ ਮਿਲਾ ਕੇ ਦੱਖਣ-ਪੱਛਮੀ ਮੌਨਸੂਨ ਰੁੱਤ ਦੇ ਦੂਜੇ ਭਾਗ ਦੌਰਾਨ ਦੇਸ਼ ਭਰ ਵਿਚ ਆਮ ਤੋਂ ਵੱਧ ਮੀਂਹ (422.8 ਮਿਲੀਮੀਟਰ ਦੇ ਲੰਬੇ ਸਮੇਂ ਦੀ ਔਸਤ ਦਾ 106 ਫ਼ੀਸਦੀ) ਹੋਣ ਦੀ ਸੰਭਾਵਨਾ ਹੈ। ਦੇਸ਼ ਵਿਚ ਪਹਿਲੀ ਜੂਨ ਤੋਂ 31 ਜੁਲਾਈ ਤੱਕ ਆਮ ਤੋਂ 445.8 ਮਿਲੀਮੀਟਰ ਦੇ ਮੁਕਾਬਲੇ 474.3 ਮਿਲੀਮੀਟਰ ਮੀਂਹ ਪਿਆ, ਜਿਹੜਾ ਕਿ ਛੇ ਫ਼ੀਸਦੀ ਵੱਧ ਹੈ।





Comments