google-site-verification=ILda1dC6H-W6AIvmbNGGfu4HX55pqigU6f5bwsHOTeM
top of page

ਇਟਲੀ ਤੋਂ ਆਏ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

  • Nov 1, 2023
  • 1 min read

1 ਨਵੰਬਰ

ਇਟਲੀ ਤੋਂ ਆਏ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ ,ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਵਿਖੇ ਦਾ ਰਹਿਣ ਵਾਲਾ ਹੈ ਪਰਿਵਾਰ ,ਜਾਣਕਾਰੀ ਅਨੁਸਾਰ ਇਟਲੀ ਤੋਂ ਆਏ ਸੁਖਦੇਵ ਸਿੰਘ ਉਰਫ਼ ਮੱਖਣ ਪੁੱਤਰ ਸੀਤਾ ਸਿੰਘ ਨੇ ਤੜਕ ਸਾਰ ਵਿਦੇਸ਼ ਤੋਂ ਪਰਤਦਿਆਂ ਹੀ ਆਪਣੀ ਪਤਨੀ ਹਰਪ੍ਰੀਤ ਕੌਰ ਉਮਰ 42 ਸਾਲ ਦਾ ਗਲੇ 'ਚ ਸਾਫ਼ਾ ਪਾ ਕੇ ਸਿਰ ਪਟਕ-ਪਟਕ ਕੇ ਕਤਲ ਕਰ ਦਿੱਤਾ। ਸੁਖਦੇਵ ਸਿੰਘ ਵਾਰਦਾਤ ਉਪਰੰਤ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

ਵਰਨਣਯੋਗ ਹੈ ਕਿ ਸੁਖਦੇਵ ਸਿੰਘ ਪਿਛਲੇ ਕਰੀਬ 16 ਸਾਲ ਤੋਂ ਵਿਦੇਸ਼ ਰਹਿੰਦਾ ਸੀ ਅਤੇ ਹਰਪ੍ਰੀਤ ਕੌਰ ਵੀ ਕੁੱਝ ਸਮਾਂ ਪਹਿਲਾਂ ਹੀ ਸੁਖਦੇਵ ਸਿੰਘ ਕੋਲ਼ੋਂ ਕਰੀਬ ਮਹੀਨਾ ਕੁ ਰਹਿ ਕੇ ਵਾਪਸ ਆਈ ਸੀ ਅਤੇ ਇਨ੍ਹਾਂ ਦੀ ਆਪਸ ਵਿੱਚ ਅਣਬਣ ਦੱਸੀ ਜਾ ਰਹੀ ਹੈ। ਵਾਰਦਾਤ ਦਾ ਪਤਾ ਲੱਗਣ 'ਤੇ ਜ਼ਿਲ੍ਹਾ ਪੁਲਿਸ ਮੁਖੀ ਵਤਸਲ ਗੁਪਤਾ, ਮਨਪ੍ਰੀਤ ਸ਼ੀਹਮਾਰ ਡੀਐਸਪੀ ਸਬ ਡਵੀਜ਼ਨ, ਥਾਣਾ ਸਦਰ ਦੇ ਮੁਖੀ ਸੋਨਮਦੀਪ ਕੌਰ, ਪਾਲ ਸਿੰਘ ਸਿੱਧੂ ਚੌਕੀ ਇੰਚਾਰਜ ਕਾਲਾ ਸੰਘਿਆਂ ਸਮੇਤ ਹੋਰ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ।


Comments


Logo-LudhianaPlusColorChange_edited.png
bottom of page