ਪੋਸਟ ਆਫਿਸ ਦੀ 5 ਸਾਲ ਵਾਲੀ ਧਮਾਕੇਦਾਰ ਸਕੀਮ
- bhagattanya93
- Jul 22
- 2 min read
22/07/2025

ਦੇਸ਼ ਭਰ ਵਿਚ ਪੋਸਟ ਆਫਿਸ ਦੀਆਂ ਬਚਤ ਯੋਜਨਾਵਾਂ ਕਾਫੀ ਮਸ਼ਹੂਰ ਹਨ, ਖਾਸ ਕਰਕੇ ਗਰੀਬ ਅਤੇ ਮੱਧ ਵਰਗੀ ਪਰਿਵਾਰ ਪੋਸਟ ਆਫਿਸ ਦੀ ਸੇਵਿੰਗ ਸਕੀਮ 'ਚ ਵੱਧ ਤੋਂ ਵੱਧ ਨਿਵੇਸ਼ ਕਰਦੇ ਹਨ। ਇਸਦੀ ਸਭ ਤੋਂ ਵੱਡੀ ਵਜ੍ਹਾ ਹੈ ਸਥਿਰ ਰਿਟਰਨ ਦੇ ਨਾਲ ਪੈਸੇ ਦੀ ਸੁਰੱਖਿਆ। ਕੀ ਤੁਸੀਂ ਪੋਸਟ ਆਫਿਸ ਮੰਥਲੀ ਆਮਦਨ ਯੋਜਨਾ (Post Office Monthly Income Scheme) ਬਾਰੇ ਜਾਣਦੇ ਹੋ, ਜਿਸ ਵਿਚ ਨਿਵੇਸ਼ ਕਰਨ ਤੋਂ ਬਾਅਦ ਹੀ ਵਿਆਜ ਦਾ ਪੈਸਾ ਮਿਲਣ ਲੱਗਦਾ ਹੈ ਅਤੇ ਇਹ ਰਕਮ ਸਿੰਗਲ ਖਾਤੇ 'ਤੇ ਵੱਧ ਤੋਂ ਵੱਧ 5500 ਰੁਪਏ ਹੁੰਦੀ ਹੈ।
POMIS ਇਕ ਸਪੈਸ਼ਲ ਮੰਥਲੀ ਇਨਕਮ ਸਕੀਮ ਹੈ ਜੋ ਸਿਰਫ਼ ਡਾਕਘਰ ਵੱਲੋਂ ਪੇਸ਼ ਕੀਤੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਸ ਯੋਜਨਾ 'ਚ ਖਾਤਾ ਧਾਰਕਾਂ ਨੂੰ 7.4% ਦੀ ਦਰ ਨਾਲ ਮਾਸਿਕ ਵਿਆਜ ਮਿਲਦਾ ਹੈ। ਆਓ, ਅਸੀਂ ਤੁਹਾਨੂੰ ਪੋਸਟ ਆਫਿਸ ਮੰਥਲੀ ਇਨਕਮ ਸਕੀਮ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦੇ ਹਾਂ...

POMIS ਯੋਜਨਾ ਦੀਆਂ ਵਿਸ਼ੇਸ਼ਤਾਵਾਂ
- POMIS ਯੋਜਨਾ 'ਚ ਘੱਟੋ-ਘੱਟ ₹1000 ਦਾ ਨਿਵੇਸ਼ ਕੀਤਾ ਜਾ ਸਕਦਾ ਹੈ, ਪਰ ਨਿਵੇਸ਼ ਦੀ ਵੱਧ ਤੋਂ ਵੱਧ ਹੱਦ ₹9 ਲੱਖ ਤਕ ਸੀਮਤ ਹੈ। ਹਾਲਾਂਕਿ, ਜੁਆਇੰਟ ਅਕਾਊਂਟ 'ਚ ਵੱਧ ਤੋਂ ਵੱਧ 15 ਲੱਖ ਰੁਪਏ ਜਮ੍ਹਾਂ ਕਰਵਾਏ ਜਾ ਸਕਦੇ ਹਨ।
- ਇਸ ਸਕੀਮ 'ਚ ਖਾਤੇ ਖੋਲ੍ਹਣ ਦੇ ਇਕ ਮਹੀਨੇ ਬਾਅਦ ਵਿਆਜ ਦਾ ਭੁਗਤਾਨ ਸ਼ੁਰੂ ਹੋ ਜਾਂਦਾ ਹੈ ਅਤੇ ਮੈਚਿਓਰਿਟੀ ਤਕ ਇਹ ਪੈਸਾ ਮਿਲਦਾ ਰਹਿੰਦਾ ਹੈ।
- ਇਸ ਯੋਜਨਾ ਦੀ ਮਿਆਦ 5 ਸਾਲ ਹੈ ਅਤੇ ਇਸਦੇ ਜ਼ਰੀਏ ਤੁਸੀਂ ਹਰ ਮਹੀਨੇ ਸਥਾਈ ਗਾਰੰਟਿਡ ਇਨਕਮ ਦੀ ਵਿਵਸਥਾ ਕਰ ਸਕਦੇ ਹੋ।

ਕਿਵੇਂ ਮਿਲਣਗੇ ਹਰ ਮਹੀਨੇ 5500 ਰੁਪਏ
ਕਿਉਂਕਿ, ਪੋਸਟ ਆਫਿਸ ਦੀ ਇਸ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਇਕ ਮਹੀਨੇ ਬਾਅਦ ਤੋਂ ਵਿਆਜ ਦੇ ਪੈਸੇ ਦਾ ਭੁਗਤਾਨ ਸ਼ੁਰੂ ਹੋ ਜਾਂਦਾ ਹੈ, ਅਤੇ ਵਿਆਜ ਤੋਂ ਹੋਣ ਵਾਲੀ ਇਹ ਆਮਦਨ 5500 ਰੁਪਏ ਮਹੀਨੇ ਤਕ ਹੋ ਸਕਦੀ ਹੈ।
ਜੇਕਰ ਕੋਈ ਸਿੰਗਲ ਅਕਾਊਂਟ ਹੋਲਡਰ ਆਪਣੇ ਖਾਤੇ ਵਿਚ ਵੱਧ ਤੋਂ ਵੱਧ 9 ਲੱਖ ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ ਉਸਨੂੰ 7.4% ਦੇ ਵਿਆਜ ਦੀ ਦਰ ਨਾਲ ਹਰ ਮਹੀਨੇ 5500 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਜਦੋਂਕਿ ਜੁਆਇੰਟ ਅਕਾਊਂਟ ਦੇ ਮਾਮਲੇ ਵਿਚ ਵੱਧ ਤੋਂ ਵੱਧ 15 ਲੱਖ ਦੇ ਨਿਵੇਸ਼ ਦੇ ਬਦਲੇ ਇਹ ਮਾਸਿਕ ਵਿਆਜ ਰਕਮ 9250 ਰੁਪਏ ਹੋਵੇਗੀ।
ਤੁਸੀਂ ਚਾਹੋ ਤਾਂ ਵਿਆਜ ਦਾ ਪੈਸਾ ਮਾਸਿਕ, ਤ੍ਰੈਮਾਸਿਕ, 6 ਮਹੀਨੇ ਜਾਂ ਸਾਲਾਨਾ ਪ੍ਰਾਪਤ ਕਰ ਸਕਦੇ ਹੋ। 5 ਸਾਲ ਦੀ ਮਿਆਦ ਪੂਰੀ ਹੋਣ 'ਤੇ ਖਾਤੇ ਵਿਚ ਜਮ੍ਹਾਂ ਮੂਲ ਪੂੰਜੀ ਤੇ ਅਰਜਿਤ ਵਿਆਜ ਦਾ ਭੁਗਤਾਨ ਕੀਤਾ ਜਾਂਦਾ ਹੈ।





Comments