ਦੇ.ਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਦੋ ਹੋਟਲਾਂ 'ਚੋਂ 27 ਮੁੰਡੇ-ਕੁੜੀਆਂ ਇਤਰਾਜਯੋਗ ਹਾਲਤ 'ਚ ਕਾਬੂ
- bhagattanya93
- Jul 20
- 2 min read
20/07/2025

ਮੋਗਾ ਪੁਲਿਸ ਅਤੇ ਥਾਣਾ ਮਹਿਣਾ ਪੁਲਿਸ ਵੱਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਬੁੱਘੀਪੁਰਾ ਚੌਕ ਨੇੜੇ ਇਕ ਹੋਟਲ ਤੇ ਰੇਡ ਕਰਕੇ ਉਥੇ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ 27 ਮੁੰਡੇ-ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 19 ਜੁਲਾਈ ਨੂੰ ਥਾਣਾ ਸਿਟੀ ਮੋਗਾ ਪੁਲਿਸ ਦੇ ਇੰਸਪੈਕਟਰ ਵਰੁਣ ਕੁਮਾਰ ਨੇ ਸਾਥੀ ਕਰਮਚਾਰੀਆਂ ਸਮੇਤ ਇਲਾਕਾ ਦੀ ਗਸ਼ਤਕਰਨ ਲਈ ਕੋਟਕਪੂਰਾ ਚੌਕ ਬਾਈਪਾਸ ਮੋਗਾ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਬੁੱਘੀਪੁਰਾ ਚੌਕ ਮੋਗਾ ਵਿਖੇ ਇਕ ਹੋਟਲ ਹੈ, ਜਿਸ ਨੂੰ ਪਰਮਵੀਰ ਸਿੰਘ ਵਾਸੀ ਝੰਡੇਆਣਾ ਸ਼ਰਕੀ ਚਲਾਉਂਦਾ ਹੈ ਅਤੇ ਹੋਟਲ ਵਿਚ ਬਣੇ ਹੋਏ ਕਮਰਿਆਂ ਵਿਚ ਗਾਹਕਾਂ ਪਾਸੋਂ ਮੋਟੀ ਰਕਮ ਲੈ ਕੇ ਦੇਹ ਵਪਾਰ ਕਰਾਉਂਦਾ ਹੈ ਅਤੇ ਬਾਹਰੋਂ ਜਨਾਨੀਆਂ ਲਿਆ ਕੇ ਗਾਹਕਾਂ ਨੂੰ ਦੇਹ ਵਪਾਰ ਲਈ ਸਪਲਾਈ ਕਰਦਾ ਹੈ। ਉਨ੍ਹਾਂ ਦੱਸਿਆ ਪੁਲਿਸ ਵੱਲੋਂ ਰੇਡ ਕਰਨ 'ਤੇ ਹੋਟਲ ਦੇ ਕਮਰਿਆਂ ਵਿਚ ਦੇਹ ਵਪਾਰ ਕਰਨ ਵਾਲੇ ਕਾਫੀ ਪੁਰਸ਼ ਤੇ ਔਰਤਾਂ ਕਾਬੂ ਆ ਸਕਦੇ ਹਨ।

ਇੰਸਪੈਕਟਰ ਵਰੁਣ ਕੁਮਾਰ ਵੱਲੋਂ ਰੇਡ ਕਰਨ 'ਤੇ ਇਤਰਾਜ਼ਯੋਗ ਹਾਲਤ ਵਿਚ ਮਿਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਇਤਰਾਜ਼ਯੋਗ ਹਾਲਤ ਵਿਚ ਮਿਲੀਆਂ 8 ਔਰਤਾਂ ਨੂੰ ਸਮਾਜ ਸੇਵੀਆਂ ਦੇ ਹਵਾਲੇ ਕੀਤਾ ਗਿਆ, ਜਿਨ੍ਹਾਂ ਦੀ ਪੁੱਛਗਿੱਛ ਦੌਰਾਨ ਜੋ ਵੀ ਗੱਲ ਸਾਹਮਣੇ ਆਉਂਦੀ ਹੈ, ਉਸਦੇ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸੇ ਤਰ੍ਹਾਂ ਥਾਣਾ ਮਹਿਣਾ ਪੁਲਿਸ ਦੇ ਇੰਸਪੈਕਟਰ ਹਰਵਿੰਦਰ ਸਿੰਘ ਸਾਥੀ ਕਰਮਚਾਰੀਆਂ ਸਮੇਤ ਇਲਾਕੇ ਦੀ ਗਸ਼ਤ ਕਰਨ ਲਈ ਬੁਘੀਪੁਰਾ ਚੌਕ ‘ਚ ਮੌਜੂਦ ਸੀ ਤਾਂ ਇਕ ਹੋਟਲ ਜਿਸ ਨੂੰ ਜਗਦੇਵ ਸਿੰਘ, ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਦਲਬੀਰ ਸਿੰਘ ਚਲਾਉਂਦੇ ਹਨ ਅਤੇ ਹੋਟਲ ਵਿਚ ਦੇਹ ਵਪਾਰ ਕਰਾਉਂਦੇ ਹਨ ਅਤੇ ਬਾਹਰੋਂ ਜਨਾਨੀਆ ਲਿਆ ਕੇ ਗਾਹਕਾਂ ਨੂੰ ਦੇਹ ਵਪਾਰ ਲਈ ਸਪਲਾਈ ਕਰਦੇ ਹਨ। ਜਿਥੇ ਰੇਡ ਕਰਨ ਹੋਟਲ ਦੇ ਕਮਰਿਆਂ ਵਿਚ ਦੇਹ ਵਪਾਰ ਕਰਨ ਵਾਲੇ ਕਾਫੀ ਪੁਰਸ਼ ਅਤੇ ਔਰਤ ਕਾਬੂ ਆ ਸਕਦੇ ਹਨ।

ਇੰਸਪੈਕਟਰ ਹਰਵਿੰਦਰ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਰੇਡ ਕਰਨ 'ਤੇ ਇਤਰਾਜ਼ਯੋਗ ਹਾਲਤ ਵਿਚ ਮਿਲੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਤਰਾਜ਼ਯੋਗ ਹਾਲਤ ਵਿੱਚ ਮਿਲੀਆਂ ਪੀੜਤ 10 ਔਰਤਾਂ ਨੂੰ ਸਮਾਜ ਸੇਵੀਆ ਦੇ ਹਵਾਲੇ ਕੀਤਾ ਗਿਆ, ਜਿਨ੍ਹਾਂ ਦੀ ਪੁੱਛਗਿੱਛ ਦੌਰਾਨ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਸਦੇ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪੁਲਿਸ ਨੂੰ ਮਿਲੀ ਗੁਪਤ ਜਾਣਕਾਰੀ ਦੇ ਆਧਾਰ ਤੇ ਇਨ੍ਹਾਂ ਦੋਹਾਂ ਹੋਟਲਾਂ ‘ਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਕਰਨ ਸਬੰਧੀ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ ਗਿ੍ਰਫਤਾਰ ਵਿਅਕਤੀਆਂ ਪਾਸੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੋਨੋਂ ਥਾਣਿਆਂ ਦੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈਕੇ ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।





Comments