google-site-verification=ILda1dC6H-W6AIvmbNGGfu4HX55pqigU6f5bwsHOTeM
top of page

ਨਵੇਂ ਸਾਲ 'ਤੇ ਵੱਡੀ ਰਾਹਤ, LPG ਸਿਲੰਡਰ ਹੋਇਆ ਸਸਤਾ

  • Jan 1, 2025
  • 1 min read

01/01/2025

ਸਰਕਾਰੀ ਤੇਲ ਕੰਪਨੀਆਂ ਨੇ ਨਵੇਂ ਸਾਲ 'ਤੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਘਟਾ ਕੇ ਗਾਹਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇੰਡੀਅਨ ਆਇਲ ਦੀ ਅਧਿਕਾਰਤ ਸਾਈਟ ਦੇ ਅਨੁਸਾਰ, 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਅੱਜ ਯਾਨੀ 1 ਜਨਵਰੀ, 2025 ਤੋਂ ਘਟਾਈ ਗਈ ਹੈ। ਇਸ ਦੀ ਕੀਮਤ 14.50 ਰੁਪਏ ਪ੍ਰਤੀ ਸਿਲੰਡਰ ਘਟਾਈ ਗਈ ਹੈ। ਹਾਲਾਂਕਿ, ਇਹ ਕਟੌਤੀ ਸਿਰਫ ਵਪਾਰਕ ਐਲਪੀਜੀ ਸਿਲੰਡਰਾਂ ਲਈ ਹੈ। ਤੁਹਾਡੀ ਰਸੋਈ ਵਿੱਚ ਵਰਤੇ ਜਾਣ ਵਾਲੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।


ਹੁਣ ਵਪਾਰਕ ਸਿਲੰਡਰ ਦੀ ਕੀਮਤ ਕੀ ਹੈ?

ਹੋਟਲਾਂ, ਰੈਸਟੋਰੈਂਟਾਂ ਅਤੇ ਮਠਿਆਈਆਂ ਦੀਆਂ ਦੁਕਾਨਾਂ ਵਿੱਚ 19 ਕਿੱਲੋ ਦੇ ਐਲਪੀਜੀ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਇਸ 19 ਕਿੱਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1814 ਰੁਪਏ ਹੋ ਗਈ ਹੈ। ਸਰਕਾਰੀ ਤੇਲ ਕੰਪਨੀਆਂ ਨੇ ਦਸੰਬਰ 2024 ਵਿੱਚ ਵਪਾਰਕ ਸਿਲੰਡਰ ਦੀ ਕੀਮਤ ਵਿੱਚ 16.50 ਰੁਪਏ ਅਤੇ ਨਵੰਬਰ ਵਿੱਚ 62 ਰੁਪਏ ਦਾ ਵਾਧਾ ਕੀਤਾ ਸੀ। 1 ਅਕਤੂਬਰ 2024 ਨੂੰ ਇਹ ਸਿਲੰਡਰ 1740 ਰੁਪਏ ਵਿੱਚ ਉਪਲਬਧ ਸੀ। ਹੁਣ ਇਹ ਸਿਲੰਡਰ ਕੋਲਕਾਤਾ 'ਚ 1911.00 ਰੁਪਏ, ਮੁੰਬਈ 'ਚ 1756.00 ਰੁਪਏ ਅਤੇ ਚੇਨਈ 'ਚ 1966.00 ਰੁਪਏ 'ਚ ਮਿਲੇਗਾ।


5 ਮਹੀਨਿਆਂ ਬਾਅਦ ਮਿਲੀ ਇਹ ਵੱਡੀ ਰਾਹਤ

ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਜਨਵਰੀ 2025 ਵਿੱਚ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਤੋਂ ਪਹਿਲਾਂ, ਉਨ੍ਹਾਂ ਨੇ ਪੰਜ ਮਹੀਨਿਆਂ ਲਈ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। 1 ਦਸੰਬਰ 2024 ਨੂੰ 16.50 ਰੁਪਏ ਦਾ ਵਾਧਾ ਹੋਇਆ ਸੀ। ਇਸ ਦੀ ਕੀਮਤ 1 ਨਵੰਬਰ ਨੂੰ 62 ਰੁਪਏ ਵਧ ਗਈ ਸੀ। ਇਸ ਦੇ ਨਾਲ ਹੀ 1 ਅਕਤੂਬਰ ਨੂੰ 48.50 ਰੁਪਏ, 1 ਸਤੰਬਰ ਨੂੰ 39 ਰੁਪਏ ਅਤੇ 1 ਅਗਸਤ 2024 ਨੂੰ 6.50 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਵਧਾਈ ਗਈ ਸੀ।

Comments


Logo-LudhianaPlusColorChange_edited.png
bottom of page