google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹਲਕਾ ਪੂਰਵੀ ਚ ਕਾਂਗਰਸ ਪਾਰਟੀ ਨੂੰ "ਝਟਕਾ" ਭੁਪਿੰਦਰ ਭਿੰਦਾ, ਸੁਖਵਿੰਦਰ ਸਿੰਘ ਸਾਥੀਆਂ ਸਮੇਤ ਹੋਏ ਆਪ ਚ ਸ਼ਾਮਿਲ

Aug 8
2 min read

>>>> ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨੂੰ ਦੇ ਰਹੇ ਸਨ ਆਪਣੀਆਂ ਸੇਵਾਵਾਂ "ਕਿਹਾ ਅਲਵਿਦਾ"

>>>> ਵਿਧਾਇਕ ਗਰੇਵਾਲ ਨੇ ਪਾਰਟੀ ਚ ਸਵਾਗਤ ਕਰਦਿਆ ਕਿਹਾ ਜੀ ਆਇਆ

ਲੁਧਿਆਣਾ: 8 ਅਗਸਤ

ਕਾਂਗਰਸ ਪਾਰਟੀ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਭੁਪਿੰਦਰ ਭਿੰਦਾ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਲਾਢਾ , ਪਰਮਿੰਦਰ ਸਿੰਘ ਟਿੱਕੀ, ਪੰਮਾ,ਚਰਨ ਦਾਸ, ਕਪਿਲ ਕੁਮਾਰ,ਲੱਡੂ, ਮਨੀ ਪਰੁਠੀ, ਜਨਕ,ਸਤਨਾਮ ਸਿੰਘ , ਗੋਲਡੀ ਜੀ ਸ਼ਰੋਮਣੀ ਅਕਾਲੀ ਦੱਲ ਪਾਰਟੀ ਛੱਡ ਅਤੇ ਹੋਰਨਾਂ ਸਾਥੀਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ।

ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲੇ ਵਰਕਰਾਂ ਨੂੰ ਜੀ ਆਇਆ ਆਖਦੇ ਹੋਏ ਪਾਰਟੀ ਚ ਸ਼ਾਮਿਲ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਆਏ ਦਿਨ ਹੀ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਆਖ ਵੱਡੀ ਗਿਣਤੀ ਚ ਲੋਕ ਪਾਰਟੀ ਚ ਸ਼ਮੂਲੀਅਤ ਕਰ ਰਹੇ ਹਨ, ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਰਕਰਾਂ ਤੇ ਆਗੂਆਂ ਨੂੰ ਜਿੱਥੇ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ, ਉੱਥੇ ਹੀ ਵੱਡੀਆਂ ਜਿੰਮੇਵਾਰੀਆਂ ਵੀ ਦਿੱਤੀਆਂ ਜਾਂਦੀਆਂ ਹਨ। ਵਿਧਾਇਕ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪਾਰਟੀ ਚ ਸ਼ਾਮਿਲ ਹੋਣ ਵਾਲੇ ਸਾਥੀ ਜਿੱਥੇ ਪਾਰਟੀ ਦੀ ਤਰੱਕੀ ਅਤੇ ਇੱਕਜੁੱਟਤਾ ਲਈ ਕੰਮ ਕਰਨਗੇ, ਉਥੇ ਹੀ ਪਾਰਟੀ ਦੀਆਂ ਨੀਤੀਆਂ ਨੂੰ ਘਰ - ਘਰ ਪਹੁੰਚਾਉਣਗੇ । ਇਸ ਮੌਕੇ ਤੇ ਪਾਰਟੀ ਚ ਸ਼ਾਮਿਲ ਹੋਏ ਭੁਪਿੰਦਰ ਭਿੰਦਾ ਅਤੇ ਉਨਾਂ ਦੇ ਸਾਥੀਆਂ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਵਿਧਾਇਕ ਗਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਜੋ ਵੀ ਜਿੰਮੇਵਾਰੀ ਸੌਂਪੀ ਜਾਵੇਗੀ ਉਹ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਤਰੱਕੀ ਅਤੇ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ । ਉਹਨਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਚ ਇੱਕ ਵਰਕਰ ਦੇ ਤੌਰ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਸਨ, ਪਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸਿਰਫ ਵਰਤਿਆ ਹੈ, ਕਾਂਗਰਸ ਪਾਰਟੀ ਦੇ ਲੀਡਰਾਂ ਨੇ ਉਹਨਾਂ ਨੂੰ ਹਮੇਸ਼ਾ ਪਿਛਲੀ ਕਤਾਰ ਵਿੱਚ ਹੀ ਰੱਖਿਆ ਜਿਸ ਕਾਰਨ ਉਹਨਾਂ ਦਾ ਕਾਂਗਰਸ ਪਾਰਟੀ ਤੋਂ ਮੋਹ ਭੰਗ ਹੋ ਗਿਆ ਅਤੇ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ । ਇਸ ਮੌਕੇ ਤੇ ਬਲਾਕ ਪ੍ਰਧਾਨ ਕੁਲਦੀਪ ਗੱਗੀ ਸ਼ਰਮਾ , ਜਗਪਾਲ ਲਾਲੀ , ਸੱਬੀ ਸੇਖੋਂ ਰਾਜਬੀਰ ਮਾਨ , ਗੁਰਦੀਪ ਸਿੰਘ , ਭਾਰਤ ਭੂਸ਼ਨ ਮਿੰਠੂ , ਮਦਨ ਮੱਧੀ , ਕਪਿਲ ਸ਼ਰਮਾ , ਗਗਨ , ਮਨੌਜ ਰਾਣਾ , ਸੁਰਜੀਤ ਠੇਕੇਦਾਰ ਵੱਡੀ ਗਿਣਤੀ ਚ ਇਹਨਾਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।


Comments


Logo-LudhianaPlusColorChange_edited.png
bottom of page