google-site-verification=ILda1dC6H-W6AIvmbNGGfu4HX55pqigU6f5bwsHOTeM
top of page

ਮੋਹਾਲੀ ‘ਚ ਵਾਪਰੀ ਲੁੱਟ ਦੀ ਵਾਰਦਾਤ- ਲੁਟੇਰੇ ਸੋਨਾ ਤੇ ਨਕਦੀ ਲੁੱਟ ਕੇ ਫਰਾਰ

  • bhagattanya93
  • Oct 9, 2023
  • 1 min read

Updated: Oct 10, 2023

ਚੰਡੀਗੜ੍ਹ,9 ਅਕਤੂਬਰ

ਮੋਹਾਲੀ ਦੇ ਕਸਬਾ ਨਵਾਂਗਾਓਂ ‘ਚ ਐਤਵਾਰ ਨੂੰ ਇੱਕ ਲੁੱਟ ਦੀ ਵਾਰਦਾਤ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਕ ਦੁਕਾਨਦਾਰ ਦੇ ਘਰ ਹੋਈ ਲੁੱਟ ਦੀ ਸੀਸੀਟੀਵੀ ਵੀਡੀਓ ਪੁਲਿਸ ਦੇ ਹੱਥ ਲੱਗੀ ਹੈ। ਇਸ ਵਿੱਚ ਤਿੰਨ ਮੁਲਜ਼ਮ ਇੱਕ ਪਲਸਰ ਮੋਟਰਸਾਈਕਲ ‘ਤੇ ਆਉਂਦੇ ਦਿਖਾਈ ਦੇ ਰਹੇ ਹਨ। ਤਿੰਨਾਂ ਨੇ ਹੈਲਮੇਟ ਨਾਲ ਮੂੰਹ ਢੱਕੇ ਹੋਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ।

ਪੀੜਤ ਅਸ਼ਵਨੀ ਗੋਇਲ ਨੇ ਦੱਸਿਆ ਕਿ ਉਹ ਦੁਕਾਨ ‘ਤੇ ਬੈਠਾ ਸੀ। ਉੱਥੇ ਇੱਕ ਵਿਅਕਤੀ ਆਇਆ। ਉਸ ਨੇ ਪਿਸਤੌਲ ਉਸ ਦੀ ਗਰਦਨ ‘ਤੇ ਰੱਖ ਲਿਆ ਅਤੇ ਇਸ ਤੋਂ ਬਾਅਦ ਦੂਜੇ ਦੋਸ਼ੀ ਨੇ ਆ ਕੇ ਚਾਕੂ ਦਿਖਾਇਆ। ਜਾਨੋਂ ਮਾਰਨ ਦਾ ਡਰ ਦਿਖਾ ਕੇ ਉਹ ਉਸ ਨੂੰ ਪਹਿਲੀ ਮੰਜ਼ਿਲ ‘ਤੇ ਸਥਿਤ ਘਰ ‘ਚ ਲੈ ਗਏ। ਉੱਥੇ ਉਸ ਨੂੰ ਬੰਨ੍ਹ ਦਿੱਤਾ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਘਰ ਰੱਖੇ ਗਹਿਣਿਆਂ ਬਾਰੇ ਪੁੱਛ-ਪੜਤਾਲ ਕੀਤੀ। ਜਿਸ ਤੋਂ ਬਾਅਦ ਲੁਟੇਰੇ ਉਸਦੇ ਘਰ ਤੋਂ 8 ਤੋਲੇ ਸੋਨਾ, 50 ਹਜ਼ਾਰ ਰੁਪਏ ਨਕਦ ਅਤੇ ਹੋਰ ਗਹਿਣੇ ਲੁੱਟ ਕੇ ਲੈ ਗਏ। ਮੁਹਾਲੀ ਪੁਲੀਸ ਦੇ ਐਸਪੀ ਸਿਟੀ ਅਕਾਸ਼ਦੀਪ ਸਿੰਘ ਔਲਖ ਅਤੇ ਡੀਐਸਪੀ ਸਿਟੀ-1 ਪ੍ਰਭਜੋਤ ਕੌਰ ਨੇ ਮੌਕੇ ’ਤੇ ਜਾ ਕੇ ਮਾਮਲੇ ਦੀ ਜਾਂਚ ਕੀਤੀ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


Comentários


Logo-LudhianaPlusColorChange_edited.png
bottom of page