ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌ+ਤ, ਐਕਟਿਵਾ ਤੇ ਟਾਟਾ ਮੈਜਿਕ ਦੀ ਹੋਈ ਟੱਕਰ
- bhagattanya93
- Mar 30
- 1 min read
30/03/2025

ਪਟਿਆਲਾ ਦੇ ਸਨੌਰ ਰੋਡ 'ਤੇ ਸ਼ਨੀਵਾਰ ਦੇ ਸ਼ਾਮ ਇੱਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਬੱਚੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ।
ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਨੌਰ ਵੱਲੋਂ ਟਾਈਲਾਂ ਦਾ ਭਰਿਆ ਹੋਇਆ ਛੋਟਾ ਹਾਥੀ (ਟਾਟਾ ਮੈਜਿਕ) ਪਟਿਆਲਾ ਵੱਲ ਆ ਰਿਹਾ ਸੀ। ਜਿਸ ਦੀ ਐਕਟਿਵਾ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਐਕਟੀਵਾ ਸਵਾਰ ਬਜ਼ੁਰਗ ਵਿਅਕਤੀ ਅਤੇ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਇਹਨਾਂ ਨਾਲ ਦੋ ਬੱਚੀਆਂ ਵੀ ਸਨ ਜੋ ਕਿ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਮੌਕੇ 'ਤੇ ਪੁੱਜੇ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਲਾਸ਼ਾਂ ਸਰਕਾਰੀ ਹਸਪਤਾਲ ਵਿੱਚ ਰੱਖੀਆਂ ਗਈਆਂ ਹਨ। ਦੋ ਬੱਚੀਆਂ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਹਨ ਜਿਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।





Comments