ਹੁਸ਼ਿਆਰਪੁਰ 'ਚ ਵਿਅਕਤੀ ਨੇ ਘਰ ਦੇ ਬਾਹਰ ਫਾਹਾ ਲੈ ਕੇ ਦਿੱਤੀ ਜਾਨ
- Oct 28, 2023
- 1 min read
27/10/2023

ਨਜ਼ਦੀਕੀ ਪਿੰਡ ਕਹਾਰਪੁਰ ਵਿਚ ਬੁੱਧਵਾਰ ਦੇਰ ਰਾਤ ਵਿਅਕਤੀ ਨੇ ਗੇਟ ਨਾਲ ਫਾਹਾ ਲਗਾ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਕਹਾਰਪੁਰ ਦੇ ਸਰਪੰਚ ਗਿਆਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਚਾਇਤ ਮੈਂਬਰ ਮਨਿੰਦਰ ਸਿੰਘ ਦਾ ਫੋਨ ਆਇਆ ਕਿ ਉਨ੍ਹਾਂ ਦੇ ਘਰ ਲਾਗੇ ਗੇਟ ਦੇ ਨਾਲ ਮਹੰਤ ਨੇ ਫਾਹਾ ਲਗਾ ਲਿਆ ਹੈ।

ਸਰਪੰਚ ਮੁਤਾਬਕ ਜਦੋਂ ਉਹ ਮੌਕੇ ’ਤੇ ਗਏ ਤਾਂ ਗੇਟ ’ਤੇ ਲਾਸ਼ ਲਟਕ ਰਹੀ ਸੀ। ਇਸ ਬਾਰੇ ਥਾਣਾ ਇੰਚਾਰਜ ਮਾਹਿਲਪੁਰ ਬਲਜਿੰਦਰ ਸਿੰਘ ਮੱਲੀ ਨਾਲ ਗੱਲਬਾਤ ਕੀਤੀ ਤਾਂ ਉਹ ਪੁੱਜੇ ਤੇ ਲਾਸ਼ ਕਬਜ਼ੇ ਵਿਚ ਲੈ ਕੇ ਸ਼ਨਾਖ਼ਤ ਲਈ ਰਖਵਾ ਦਿੱਤੀ। ਜਾਂਚ ਮਗਰੋਂ ਕਾਰਵਾਈ ਹੋਵੇਗੀ।






Comments