google-site-verification=ILda1dC6H-W6AIvmbNGGfu4HX55pqigU6f5bwsHOTeM
top of page

ਗੁਆਂਢੀਆਂ ਨੇ ਛੇਵੀਂ ਦੀ ਵਿਦਿਆਰਥਣ ਨਾਲ ਕੀਤਾ ਜਬਰ-ਜਨਾਹ, ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

  • Mar 17, 2024
  • 1 min read

17/03/2024

ਹਵਸ ਵਿੱਚ ਅਨ੍ਹੇ ਹੋਏ ਦੋ ਨੌਜਵਾਨਾਂ ਨੇ ਗੁਆਂਢ ਵਿੱਚ ਰਹਿਣ ਵਾਲੀ ਛੇਵੀ ਦੀ ਵਿਦਿਆਰਥਨ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ l ਬੁਰੀ ਤਰ੍ਹਾਂ ਡਰੀ ਲੜਕੀ ਨੇ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸਿਆ l ਘਟਨਾ ਕਈ ਹਫਤੇ ਬੀਤ ਗਏl ਇਸੇ ਦੌਰਾਨ ਲੜਕੀ ਦੇ ਗਰਭਵਤੀ ਹੋਣ ਦਾ ਸੱਚ ਸਾਹਮਣੇ ਆਇਆ ਤਾਂ ਪਰਿਵਾਰਿਕ ਮੈਂਬਰਾਂ ਦੇ ਹੋਸ਼ ਉਡ ਗਏ l ਸਾਹਨੇਵਾਲ ਦੇ ਇੱਕ ਇਲਾਕੇ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸਦੀ ਨਾਬਾਲਗ ਬੇਟੀ ਲਾਗੇ ਦੇ ਹੀ ਸਕੂਲ ਵਿੱਚ ਛੇਵੀਂ ਦੀ ਵਿਦਿਆਰਥਨ ਹੈ l


ਕੁਝ ਮਹੀਨੇ ਪਹਿਲੋਂ ਮੁਲਜਮਾਂ ਨੇ ਲੜਕੀ ਨੂੰ ਇਕੱਲਿਆਂ ਦੇਖ ਕੇ ਉਸਦੀ ਆਬਰੂ ਲੁੱਟ ਲਈl ਮੁਲਜਮਾ ਨੇ ਲੜਕੀ ਨੂੰ ਧਮਕੀਆਂ ਦਿੱਤੀਆਂ l ਸਹਿਮ ਦੇ ਚਲਦੇ ਉਸਨੇ ਕਿਸੇ ਨੂੰ ਕੁਝ ਨਾ ਦੱਸਿਆ l ਸਮਾਂ ਬੀਤਦਾ ਰਿਹਾ ਅਤੇ ਹੁਣ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ l ਪਰਿਵਾਰਿਕ ਮੈਂਬਰਾਂ ਵੱਲੋਂ ਪੁੱਛਣ ਤੇ ਲੜਕੀ ਨੇ ਗੁਆਂਢ ਵਿੱਚ ਰਹਿਣ ਵਾਲੇ ਉਨ੍ਹਾਂ ਦੋਵਾਂ ਮੁਲਜਮਾਂ ਦੇ ਨਾਮ ਦੱਸੇ ਜਿਨਾਂ ਨੇ ਉਸ ਦੀ ਆਬਰੂ ਲੁੱਟੀ ਸੀ l ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਾਹਨੇਵਾਲ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਤੇ ਮੁਲਜ਼ਮਾਂ ਦੇ ਖਿਲਾਫ ਜਬਰ ਜਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜਮ ਬਾਲਗ ਹਨ ਜਾ ਨਹੀਂl ਫਿਲਹਾਲ ਪੁਲਿਸ ਮਾਮਲੇ ਦੀ ਪੜਤਾਲ ਵਿੱਚ ਜੁੱਟ ਗਈ ਹੈ।

Comments


Logo-LudhianaPlusColorChange_edited.png
bottom of page