google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ 'ਚ ਔਰਤ ਨੇ ਮੰਦਰ 'ਚ ਕੀਤੀ ਬੇਅਦਬੀ, ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰਕੇ ਮਾਮਲਾ ਕੀਤਾ ਦਰਜ

  • Jun 22, 2025
  • 1 min read

22/06/2025

ਥਾਣਾ ਸਲੇਮ ਟਾਬਰੀ ਇਲਾਕੇ ਵਿੱਚ ਪੈਂਦੀ ਭਗਤ ਸਿੰਘ ਕਾਲੋਨੀ ਵਿਚ ਸਦਾ ਸ਼ਿਵ ਮੰਦਰ ਵਿੱਚ ਇੱਕ ਔਰਤ ਵੱਲੋਂ ਸ਼ਿਵ ਪਰਿਵਾਰ ਨਾਲ ਬੇਅਦਬੀ ਕੀਤੀ ਗਈ। ਜਿਸ ਤੋਂ ਬਾਅਦ ਇਲਾਕੇ ਵਿੱਚ ਮਾਹੌਲ ਤਣਾਅ ਪੂਰਵਕ ਬਣ ਗਿਆ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਵੱਲੋਂ ਇਸਦੀ ਸੂਚਨਾ ਹਿੰਦੂ ਆਗੂਆਂ ਨੂੰ ਦਿੱਤੀ ਗਈ। ਦੇਖਦੇ ਹੀ ਦੇਖਦੇ ਭਾਰੀ ਇਕੱਠ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਸੂਚਨਾ ਥਾਣਾ ਸਲੇਮ ਟਾਬਰੀ ਨੂੰ ਦਿੱਤੀ ਜਿਸ ਤੋਂ ਬਾਅਦ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ ਅਤੇ ਬੇਅਦਬੀ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮੁਦਈ ਰਜੇਸ਼ ਕੁਮਾਰ ਉਰਫ ਪਾਲੀ ਸਹਿਜਪਾਲ ਨੇ ਸ਼ਿਕਾਇਤ ਦਿੱਤੀ ਸੀ ਕਿ ਸ਼ਿਵ ਮੰਦਰ ਭਗਤ ਸਿੰਘ ਕਾਲੋਨੀ ਦੇ ਪੁਜਾਰੀ ਅਤੇ ਮਹੱਲੇ ਦੇ ਮੋਹਤਵਾਰ ਵਿਅਕਤੀਆਂ ਨੇ ਫੋਨ ਕਰਕੇ ਉਹਨਾਂ ਨੂੰ ਦੱਸਿਆ ਕਿ ਸ਼ਿਵ ਮੰਦਿਰ ਵਿੱਚ ਇੱਕ ਔਰਤ ਭੱਜਦੀ ਹੋਈ ਆਈ ਅਤੇ ਆਪਣੇ ਹੱਥ ਵਿੱਚ ਫੜੀ ਚੱਪਲ ਨਾਲ ਸ਼ਿਵਲਿੰਗ ਅਤੇ ਬਣੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ 'ਤੇ ਮਾਰਨੀ ਸ਼ੁਰੂ ਕਰ ਦਿੱਤੀ। ਅਜਿਹਾ ਕਰਕੇ ਉਸ ਨੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੁਦਈ ਦੇ ਬਿਆਨਾਂ 'ਤੇ ਦੋਸ਼ਣ ਸੋਨੀਆ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



Comments


Logo-LudhianaPlusColorChange_edited.png
bottom of page