ਲੁਧਿਆਣਾ 'ਚ ਅੱਜ ਚੱਲੇਗੀ ਧੂੜ ਭਰੀ ਹਨੇਰੀ, Orange alert ਜਾਰੀ
- bhagattanya93
- May 4
- 1 min read
04/05/2025

ਲੁਧਿਆਣਾ ਵਿਚ ਐਤਵਾਰ ਤੇ ਸੋਮਵਾਰ ਨੂੰ ਕੁੱਝ ਹਿੱਸਿਆ ਵਿਚ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਆਰੈਂਜ ਅਲਰਟ ਜਾਰੀ ਕੀਤਾ ਹੈ। ਸ਼ਨਿੱਚਰਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਧੁੱਪ ਨਿਕਲੀ ਉੱਥੇ ਕੁਝ ਜਗ੍ਹਾ ਬੱਦਲ ਵੀ ਛਾਏ ਰਹੇ। ਬਠਿੰਡਾ ਵਿਚ ਦਿਨ ਦਾ ਤਾਪਮਾਨ ਸਭ ਤੋਂ ਵੱਧ 39.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 24 ਘੰਟੇ ਵਿਚ ਸੂਬੇ ਦਾ ਔਸਤਨ ਤਾਪਮਾਨ 2.1 ਡਿਗਰੀ ਸੈਲਸੀਅਸ ਵਧਿਆ ਹੈ, ਜੋ ਆਮ ਤੋਂ 3.1 ਡਿਗਰੀ ਹੇਠਾਂ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਦੇ ਅਗਾਊਂ ਅੰਦਾਜ਼ੇ ਮੁਤਾਬਕ ਚਾਰ ਤੇ ਪੰਜ ਮਈ ਨੂੰ ਪੰਜਾਬ ’ਚ ਮੌਸਮ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਵਿਚੋਂ ਕੁਝ ਹਿੱਸਿਆਂ ਵਿਚ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲ ਸਕਦੀ ਹੈ। ਇਸ ਦੌਰਾਨ ਗਰਜ ਚਮਕ ਨਾਲ ਛਿੱਟਾਂ ਪੈਣ ਦੀ ਵੀ ਸੰਭਾਵਨਾ ਹੈ। 6 ਤੋਂ ਨੌਂ ਮਈ ਤੱਕ ਮੌਸਮ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਵਿਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲ ਸਕਦੀ ਹੈ।






Comments