America ਤੋਂ ਡਿਪੋਰਟ ਭਾਰਤੀਆਂ ਦੀ ਇੱਕ ਹੋਰ ਫਲਾਈਟ ਆ ਰਹੀ ਪੰਜਾਬ! ਅੰਮ੍ਰਿਤਸਰ 'ਚ ਲੈਂਡ ਕੀਤੇ ਜਾਣ ਤੋਂ ਬਾਅਦ ਭੜਕੇ ਸੀਐਮ ਮਾਨ
- Ludhiana Plus
- Feb 15
- 2 min read
15/02/2025

119 ਭਾਰਤੀਆਂ ਨੂੰ ਲੈ ਕੇ ਇੱਕ ਹੋਰ ਅਮਰੀਕੀ ਜਹਾਜ਼ 15 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚ ਸਕਦਾ ਹੈ। ਇਹ ਅਮਰੀਕਾ ਦੇ ਵਲੋਂ ਭੇਜੇ ਜਾਣ ਵਾਲੇ ਲੋਕਾਂ ਦਾ ਦੂਜਾ ਗਰੁੱਪ ਹੋਵੇਗਾ। ਅਧਿਕਾਰਤ ਸੂਤਰਾਂ ਅਨੁਸਾਰ, ਜਹਾਜ਼ ਦੇ ਸ਼ਨੀਵਾਰ ਰਾਤ 10 ਵਜੇ ਦੇ ਕਰੀਬ ਹਵਾਈ ਅੱਡੇ 'ਤੇ ਪਹੁੰਚਣ ਦੀ ਉਮੀਦ ਹੈ।
ਇਸ ਤੋਂ ਇਲਾਵਾ, ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਨੂੰ ਲੈ ਕੇ ਜਾਣ ਵਾਲਾ ਇੱਕ ਹੋਰ ਅਮਰੀਕੀ ਜਹਾਜ਼ ਵੀ 16 ਫਰਵਰੀ ਨੂੰ ਪਹੁੰਚਣ ਦੀ ਉਮੀਦ ਹੈ। ਕੁਝ ਦਿਨ ਪਹਿਲਾਂ, ਇੱਕ ਅਮਰੀਕੀ ਫੌਜੀ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ, ਜਿਨ੍ਹਾਂ ਵਿੱਚੋਂ 33-33 ਹਰਿਆਣਾ ਅਤੇ ਗੁਜਰਾਤ ਦੇ ਸਨ ਅਤੇ 30 ਪੰਜਾਬ ਦੇ ਸਨ।
ਅੰਮ੍ਰਿਤਸਰ 'ਚ ਲੈਂਡ ਕੀਤੇ ਜਾਣ ਤੋਂ ਬਾਅਦ ਭੜਕੇ ਸੀਐਮ ਮਾਨ
ਦੱਸ ਦੇਈਏ ਕਿ ਜਦੋਂ ਭਾਰਤੀ ਜਹਾਜ਼ ਅੰਮ੍ਰਿਤਸਰ ਵਿੱਚ ਉਤਰਿਆ, ਤਾਂ ਸੀ.ਐਮ. ਮਾਨ ਨੇ ਜਿੱਥੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ, ਉੱਥੇ ਹੀ ਉਨ੍ਹਾਂ ਨੇ ਕੇਂਦਰ 'ਤੇ ਵੀ ਤਿੱਖੀ ਟਿੱਪਣੀ ਕੀਤੀ ਹੈ। ਮੁੱਖ ਮੰਤਰੀ ਅੰਮ੍ਰਿਤਸਰ ਪਹੁੰਚੇ। ਮਾਨ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁੱਛਿਆ ਕਿ ਜਹਾਜ਼ਾਂ ਨੂੰ ਸਿਰਫ਼ ਅੰਮ੍ਰਿਤਸਰ ਵਿੱਚ ਹੀ ਕਿਉਂ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਪੁੱਛਿਆ ਕਿ ਕੇਂਦਰ ਨੇ ਸਿਰਫ਼ ਅੰਮ੍ਰਿਤਸਰ ਹੀ ਕਿਉਂ ਚੁਣਿਆ? ਉਨ੍ਹਾਂ ਕਿਹਾ ਕਿ ਪਹਿਲਾ ਜਹਾਜ਼ ਵੀ ਅੰਮ੍ਰਿਤਸਰ ਵਿੱਚ ਉਤਾਰਿਆ ਗਿਆ ਸੀ ਅਤੇ ਹੁਣ ਦੂਜੇ ਜਹਾਜ਼ ਨੂੰ ਵੀ ਕੱਲ੍ਹ ਅੰਮ੍ਰਿਤਸਰ ਵਿੱਚ ਉਤਾਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬੀਆਂ ਨਾਲ ਧੱਕਾ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਪੰਜਾਬੀਆਂ ਨੂੰ ਬਦਨਾਮ ਕਰਨ ਲਈ, ਦੇਸ਼ ਨਿਕਾਲਾ ਦਿੱਤੇ ਭਾਰਤੀਆਂ ਨੂੰ ਲੈ ਕੇ ਜਾਣ ਵਾਲੇ ਜਹਾਜ਼ਾਂ ਨੂੰ ਅੰਮ੍ਰਿਤਸਰ ਵਿੱਚ ਉਤਾਰਿਆ ਜਾ ਰਿਹਾ ਹੈ। ਦਸ ਦਈਏ ਕਿ ਅੰਮ੍ਰਿਤਸਰ ਏਅਰਪੋਰਟ ਤੇ ਕੋਈ ਵੀ ਫ਼ਲਾਈਟ ਸਿੱਧੀ ਅਮਰੀਕਾ ਵੱਲ ਨਹੀਂ ਜਾਂਦੀ, ਜਿਹੜੀ ਵੀ ਜਾਂਦੀ ਹੈ ਦਿੱਲੀ ਤੋਂ ਰਵਾਨਾ ਹੁੰਦੀ ਹੈ ਤਾ , ਡਿਪੋਰਟ ਕਰਨ ਵਾਲੇ ਅਮਰੀਕਾ ਦੇ ਜਹਾਜ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਤੇ ਕਿਊ ਉਤਾਰੇ ਜਾ ਰਹੇ ਹਨ, ਇਹ ਸਿਧ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਬਲੱਕੀ ਇਸ ਦੇ ਵਿਚ ਪੰਜਾਬੀਆਂ ਤੋਂ ਵੱਧ ਦੁੱਜੇ ਰਾਜਾ ਦੇ ਲੋਕ ਹਨ





Comments