Thar ਗੱਡੀ ਨੂੰ ਅਚਾਨਕ ਲੱਗੀ ਅੱ+ਗ, ਸੜਕੇ ਹੋਈ ਸੁਆਹ, 15 ਦਿਨ ਪਹਿਲਾਂ ਹੀ ਖਰੀਦੀ ਸੀ ਨਵੀਂ ਥਾਰ
- Mar 19, 2025
- 1 min read
19/03/2025

ਅੰਮ੍ਰਿਤਸਰ ਜ਼ਿਲ੍ਹੇ ਦੇ ਸਿਵਲ ਲਾਈਨ ਥਾਣਾ ਖੇਤਰ 'ਚ ਇੱਕ ਥਾਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਦੇ ਮਾਲਕ ਅਤੇ ਉਹਦੇ ਦੋ ਦੋਸਤ ਜੰਮੂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ। ਇਹ ਘਟਨਾ ਕੰਪਨੀ ਬਾਗ ਦੇ ਨੇੜੇ ਵਾਪਰੀ। ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਮੁਤਾਬਕ ਜੰਮੂ ਦਾ ਰਹਿਣ ਵਾਲਾ ਸੰਜੀਤ ਕੁਮਾਰ ਆਰਮੀ ਵਿੱਚ ਤੈਨਾਤ ਹੈ ਅਤੇ ਆਪਣੇ ਦੋ ਦੋਸਤਾਂ ਨਾਲ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਇਆ ਸੀ। ਜਿਵੇਂ ਹੀ ਉਹਨਾਂ ਦੀ ਗੱਡੀ ਕੰਪਨੀ ਬਾਗ ਦੇ ਨੇੜੇ ਪਹੁੰਚੀ, ਤਾਂ ਥਾਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ ਸੀ ਕਿ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਗੱਡੀ ਦੇ ਮਾਲਕ ਦੱਸਿਆ ਕਿ ਇਹ ਥਾਰ ਸਿਰਫ 15 ਦਿਨ ਪਹਿਲਾਂ ਹੀ ਖਰੀਦੀ ਗਈ ਸੀ। ਗੱਡੀ ਵਿੱਚ ਅੱਗ ਲੱਗਦਿਆਂ ਹੀ ਤਿੰਨੇ ਨੌਜਵਾਨ ਤੁਰੰਤ ਬਾਹਰ ਨਿਕਲ ਗਏ ਅਤੇ ਆਪਣੀ ਜਾਨ ਬਚਾ ਲੈਣ ਵਿੱਚ ਕਾਮਯਾਬ ਰਹੇ।





Comments