ਨੌਜਵਾਨ ਦਾ ਕਤ*ਲ ਕਰਕੇ ਪ੍ਰੇਮਿਕਾ ਦੇ ਘਰ 'ਚ ਦੱਬੀ ਲਾ*ਸ਼, ਪਿਛਲੇ 5 ਦਿਨਾਂ ਤੋਂ ਸੀ ਲਾਪਤਾ
- bhagattanya93
- Jun 7
- 1 min read
07/06/2025

ਬਟਾਲਾ ਦੇ ਭੁੱਲਰ ਰੋਡ ਸਥਿਤ ਗੋਬਿੰਦ ਨਗਰ ਤੋਂ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮਿਕਾ ਦੇ ਮਾਪਿਆਂ ਨੇ ਉਸ ਦੇ ਪ੍ਰੇਮੀ ਦਾ ਕਤਲ ਕਰਕੇ ਘਰ ਦੇ ਵਿੱਚ ਹੀ ਲਾਸ਼ ਦੱਬ ਦਿੱਤੀ। ਮਾਮਲਾ ਉਸ ਵੇਲੇ ਸਾਹਮਣੇ ਆਇਆ 5 ਦਿਨਾਂ ਤੋਂ ਘਰੋਂ ਗਾਇਬ ਮ੍ਰਿਤਕ ਨੌਜਵਾਨ ਦੀ ਮਾਪਿਆਂ ਨੇ ਭਾਲ ਲਈ ਪ੍ਰੇਮਿਕਾ ਦੇ ਘਰ ਪਹੁੰਚ ਕੀਤੀ ਤਾਂ ਘਰ ਬੰਦ ਮਿਲਿਆ ਪਰ ਘਰ ਅੰਦਰੋਂ ਬਦਬੂ ਆਉਣ ਕਾਰਨ ਅਸਲੀਅਤ ਸਾਹਮਣੇ ਆਈ।
ਮੁੱਢਲੀ ਜਾਣਕਾਰੀ ਅਨੁਸਾਰ, ਮ੍ਰਿਤਕ ਨੌਜਵਾਨ ਨੂੰ ਉਸ ਦੀ ਪ੍ਰੇਮਿਕਾ ਦੇ ਘਰਦਿਆਂ ਨੇ ਕਤਲ ਕਰਕੇ ਘਰ ਅੰਦਰ ਹੀ ਲਾਸ਼ ਦੱਬ ਦਿੱਤੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਮੱਟੂ (17) ਪੁੱਤਰ ਲਿਆਕਤ ਮਸੀਹ ਵਾਸੀ ਨਵੀਂ ਆਬਾਦੀ ਪੁੰਦਰ ਬਟਾਲਾ ਵਜੋਂ ਹੋਈ ਹੈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏਐਸਪੀ ਪਰਮਵੀਰ ਸਿੰਘ ਥਾਣਾ ਸਿਵਲ ਲਾਈਨ ਦੇ ਐਸਐਚ ਓ ਨਿਰਮਲ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪੁੱਜ ਗਏ। ਮ੍ਰਿਤਕ ਦੀ ਦੱਬੀ ਲਾਸ਼ ਨੂੰ ਪੁੱਟਣ ਲਈ ਐਸਡੀਐਮ ਤਹਸੀਲਦਾਰ ਅਤੇ ਹੋਰ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਸਾਹਿਲ ਦੇ ਦਾਦਾ ਯੂਨਸ ਮਸੀਹ ਅਤੇ ਮਾਤਾ ਬੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਐਤਵਾਰ ਤੋਂ ਘਰੋਂ ਗਾਇਬ ਸੀ ਅਤੇ ਉਹ ਉਸੇ ਦਿਨ ਤੋਂ ਹੀ ਉਸ ਦੀ ਭਾਲ ਕਰ ਰਹੇ ਸਨ। ਸਾਡੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਅਤੇ ਕਤਲ ਤੋਂ ਬਾਅਦ ਉਸ ਦੀ ਲਾਸ਼ ਘਰ ਵਿੱਚ ਹੀ ਦੱਬ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।





Comments