google-site-verification=ILda1dC6H-W6AIvmbNGGfu4HX55pqigU6f5bwsHOTeM
top of page

CM ਮਾਨ ਦਾ ਵੱਡਾ ਐਕਸ਼ਨ, ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ

  • 6 days ago
  • 1 min read

23/03/2026, ਚੰਡੀਗੜ੍ਹ

ਵੇਅਰ ਹਾਊਸ ਦੇ ਸਾਬਕਾ ਡੀਐਮ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ ਚ ਨਾਮਜਦ ਕੀਤੇ ਗਏ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ ।ਦੱਸਣ ਯੋਗ ਹੈ ਕਿ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਦੇਅਰ ਹਾਊਸ ਡੀਐਮ ਵੱਲੋਂ ਸਲਫਾਜ਼ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਗਈ ਸੀ ਜਿਸ ਵਿੱਚ ਉਸ ਨੇ ਇਸਦਾ ਜਿੰਮੇਵਾਰ ਲਾਲਜੀਤ ਸਿੰਘ ਭੁੱਲਰ ਪੰਜਾਬ ਦੇ ਮੰਤਰੀ ਨੂੰ ਦੱਸਿਆ ਗਿਆ ਸੀ । ਭਾਵੇਂ ਕਿ ਮੁੱਖ ਮੰਤਰੀ ਵੱਲੋਂ ਉਸਦਾ ਅਸਤੀਫਾ ਉਸੇ ਦਿਨ ਹੀ ਲੈ ਲਿਆ ਸੀ ਅਤੇ ਇਸਦੀ ਜਾਂਚ ਚੀਫ ਸੈਕਟਰੀ ਨੂੰ ਕਰਨ ਦੀ ਹੁਕਮ ਦਿੱਤੇ ਸਨ ਅਤੇ ਨਾਲ ਮਿਰਤਕ ਦੀ ਪਤਨੀ ਦੇ ਬਿਆਨਾਂ ਤੇ ਲਾਲਜੀਤ ਸਿੰਘ ਭੁੱਲਰ ਅਤੇ ਉਸਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਪੀਏ ਬਾਘਾ ਤੋਂ ਇਲਾਵਾ ਤਿੰਨ ਹੋਰ ਅਣਪਛਾਤਿਆਂ ਵਿਰੁੱਧ ਮੁਕਦਮਾ ਦਰਜ ਕਰ ਲਿਆ ਸੀ।ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਲੰਬੇ ਸੰਘਰਸ਼ ਦਾ ਐਲਾਨ ਵੀ ਕੀਤਾ ਗਿਆ ਸੀ ।ਦੱਸਣਾ ਇਹ ਵੀ ਹੋਵੇਗਾ ਕਿ ਲਾਲਜੀਤ ਭੁੱਲਰ ਨੇ ਆਪਣੇ ਪਿਤਾ ਨੂੰ ਵੇਅਰ ਹਾਊਸ ਦਾ ਟੈਂਡਰ ਦਬਾਉਣ ਲਈ ਡਾਕਟਰ ਗਗਨਦੀਪ ਸਿੰਘ ਡੀਐਮ ਵੇਅਰਹਾਊਸ ਉੱਪਰ ਦਬਾਅ ਪਾਇਆ ਸੀ ਅਤੇ ਟੈਂਟ ਨਾ ਮਿਲਣ ਤੇ ਉਸ ਨੂੰ ਘਰ ਬੁਲਾ ਕੇ ਕੁੱਟਮਾਰ ਕੀਤੀ ਅਤੇ ਆਪਣੇ ਪਿਸਤੌਲ ਦੀ ਨੋਕ ਤੇ ਉਸ ਤੋਂ ਜਬਰੀ ਇੱਕ ਵੀਡੀਓ ਵੀ ਬਣਵਾਈ ਗਈ ਸੀ ਜਿਸਦੇ ਵਿਰੋਧੀ ਧਿਰ ਸ਼ਰੇਆਮ ਦੋਸਤ ਲਗਾ ਰਹੀ ਹੈ।

Comments


Logo-LudhianaPlusColorChange_edited.png
bottom of page