ਪਤੰਗ ਫੜਦੇ ਸਮੇਂ ਚਾਰ ਸਾਲਾ ਬੱਚਾ ਛੱਪੜ ’ਚ ਡਿੱਗਾ, ਮੌ+ਤ
- bhagattanya93
- Feb 4, 2024
- 1 min read
04/02/2024
ਪਿੰਡ ਸਿਆਸਲਕਾ ’ਚ ਪਤੰਗ ਫੜਦੇ ਹੋਏ ਛੱਪੜ ’ਚ ਡੁੱਬਣ ਨਾਲ ਚੌਥੀ ਜਮਾਤ ਦੇ ਵਿਦਿਆਰਥੀ ਦਿਲਜਾਨ ਦੀ ਮੌਤ ਹੋ ਗਈ। ਪਿੰਡ ਸਿਆਸਕਾ ਨਿਵਾਸੀ ਦਿਵਿਆਂਗ ਜੋੜੇ ਲਖਵਿੰਦਰ ਸਿੰਘ ਤੇ ਹਿਨਾ ਦਾ ਇਕਲੌਤਾ ਪੁੱਤਰ ਦਿਲਜਾਨ ਐਲੀਮੈਂਟਰੀ ਸਕੂਲ ’ਚ ਚੌਥੀ ਜਮਾਤ ’ਚ ਪੜ੍ਹਦਾ ਸੀ। ਦਿਲਜਾਨ ਸ਼ੁੱਕਰਵਾਰ ਨੂੰ ਸਕੂਲ ਤੋਂ ਬਾਅਦ ਘਰ ਨਹੀਂ ਪਰਤਿਆ। ਪਰਿਵਾਰ ਵਾਲੇ ਦਿਨ ਭਰ ਉਸਦੀ ਤਲਾਸ਼ ਕਰਦੇ ਰਹੇ। ਸ਼ਨਿਚਰਵਾਰ ਨੂੰ ਪਿੰਡ ਦੇ ਲੋਕਾਂ ਨੇ ਛੱਪੜ ’ਚ ਸਕੂਲ ਬੈਗ ਦੇਖਿਆ। ਇਸ ਤੋਂ ਬਾਅਦ ਛੱਪੜ ’ਚ ਤਲਾਸ਼ ਕੀਤੀ ਤਾਂ ਬੱਚੇ ਦੀ ਲਾਸ਼ ਦਿਸੀ। ਪਤਾ ਲੱਗਾ ਕਿ ਛੱਪੜ ’ਚੋਂ ਪਤੰਗ ਫੜ ਰਹੇ ਦਿਲਜਾਨ ਨੂੰ ਪਿੰਡ ਦੇ ਹੀ ਵਿਅਕਤੀ ਨੇ ਰੋਕਿਆ ਵੀ ਸੀ। ਪਰ ਜਦੋਂ ਉਹ ਵਿਅਕਤੀ ਉੱਥੋਂ ਚਲਾ ਗਿਆ ਤਾਂ ਦਿਲਜਾਨ ਮੁੜ ਤੋਂ ਪਤੰਗ ਫੜਨ ਲੱਗਾ ਤੇ ਛੱਪੜ ’ਚ ਡੁੱਬ ਗਿਆ।






Comments