ਭਿਆਨਕ ਹਾਦਸਾ ! ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਜ਼ਬਰਦਸਤ ਟੱਕਰ, ਇਕ ਦੀ ਮੌਤ ਤੇ ਦੂਜਾ ਜ਼ਖ਼ਮੀ
- bhagattanya93
- Apr 11
- 1 min read
11/04/2025

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਕੁਰੇਸ਼ੀਆ ਨਾਕੇ ਦੇ ਨਜ਼ਦੀਕ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਨੂੰ ਪਿੱਛੋਂ ਆ ਰਹੀ ਤੇਜ਼ ਰਫਤਾਰ ਜੰਮੂ ਨੰਬਰ ਸਵਿਫਟ ਕਾਰ ਨੇ ਜ਼ਬਰਦਸਤ ਟੱਕਰ ਮਾਰੀ ਜਿਸ ਵਿਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇਕ ਮੋਟਰਸਾਈਕਲ ਸਵਾਰ ਦੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਸਥਾਨਕ ਲੋਕਾਂ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਨੰਬਰ ਪੀਬੀ08 ਡੀਐਫ 4469 ਜੋ ਕਿ ਗੁਰਮੀਤ ਸਿੰਘ (34 ਸਾਲ)ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਢੱਡਾ ਥਾਣਾ ਭੋਗਪੁਰ ਅਤੇ ਦੂਸਰਾ ਮੋਟਰਸਾਈਕਲ ਸਵਾਰ ਵਿਅਕਤੀ ਤਰਸੇਮ ਲਾਲ (40 ਸਾਲ)ਪੁੱਤਰ ਪ੍ਰਕਾਸ਼ ਰਾਮ ਬਾਸੀ ਸਨੌਰਾ ਭੋਗਪੁਰ ਜੋ ਕਿ ਆਪਣੇ ਮੋਟਰਸਾਈਕਲ 'ਤੇ ਭੋਗਪੁਰ ਤੋਂ ਪਠਾਨਕੋਟ ਸਾਈਡ ਵੱਲ ਨੂੰ ਜਾ ਰਹੇ ਸਨ।
ਪਿੱਛੋਂ ਆ ਰਹੀ ਤੇਜ਼ ਰਫਤਾਰ ਜੰਮੂ ਨੰਬਰ ਜੇ ਕੇ 08 ਈ 1037 ਸਵਿਫਟ ਨੇ ਟੱਕਰ ਮਾਰ ਦਿੱਤੀ ਜਿਸ ਨੂੰ ਸਤਮ ਸ਼ਰਮਾ ਪੁੱਤਰ ਰਾਮਪਾਲ ਸ਼ਰਮਾ ਵਾਸੀ ਸ਼ਿਵਾ ਨਗਰ ਕਠੂਆ ਜੰਮੂ ਚਲਾ ਰਿਹਾ ਸੀ। ਜ਼ਬਰਦਸਤ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਪੁਲਿਸ ਭੋਗਪੁਰ ਦੀ ਪੁਲਿਸ ਦੀ ਮਦਦ ਨਾਲ ਪ੍ਰਾਈਵੇਟ ਐਂਬੂਲੈਂਸ ਰਾਹੀਂ ਨਜ਼ਦੀਕੀ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ ਦੂਸਰਾ ਮੋਟਰਸਾਈਕਲ ਸਵਾਰ ਵਿਅਕਤੀ ਤਰਸੇਮ ਲਾਲ ਪੁੱਤਰ ਪ੍ਰਕਾਸ਼ ਰਾਮ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ 'ਤੇ ਥਾਣਾ ਭੋਗਪੁਰ ਦੇ ਏਐਸਆਈ ਕਾਬਲ ਸਿੰਘ ਅਤੇ ਹੈਡ ਕਾਂਸਟੇਬਲ ਹਿੰਮਤ ਸਿੰਘ ਵੱਲੋਂ ਸਰਕਾਰੀ ਫੋਨ ਵੱਲੋਂ ਹਾਦਸੇ ਸਬੰਧੀ ਥਾਣਾ ਭੋਗਪੁਰ ਨੂੰ ਸੂਚਿਤ ਕੀਤਾ ਗਿਆ।
Comments