Air India Plane Crash : ਜਿਹੜੇ ਜਹਾਜ਼ ਦਾ ਲੋਹਾ ਤਕ ਸੜ ਗਿਆ, ਉੱਥੋਂ ਸੁਰੱਖਿਅਤ ਮਿਲੀ ਭਗਵਦ ਗੀਤਾ
- bhagattanya93
- Jun 13
- 2 min read
13/06/2025

ਅਹਿਮਦਾਬਾਦ ਜਹਾਜ਼ ਹਾਦਸੇ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ 'ਚ 265 ਲੋਕਾਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਵੀ ਸ਼ਾਮਿਲ ਸਨ। ਜਹਾਜ਼ ਬੀਜੇ ਮੈਡੀਕਲ ਕਾਲਜ ਦੇ ਹੋਸਟਲ ਨਾਲ ਟਕਰਾਉਣ ਤੋਂ ਬਾਅਦ ਅੱਗ ਦਾ ਗੋਲ਼ਾ ਬਣ ਗਿਆ।
ਰੈਸਕਿਊ ਟੀਮ ਨੂੰ ਮਿਲੀ ਭਗਵਦ ਗੀਤਾ
ਰੈਸਕਿਊ ਆਪਰੇਸ਼ਨ ਦੌਰਾਨ ਹਾਦਸੇ ਨਾਲ ਜੁੜੀਆਂ ਕਈ ਭਿਆਨਕ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਰੈਸਕਿਊ ਟੀਮ ਨੂੰ ਇਕ ਭਗਵਦ ਗੀਤਾ ਮਿਲੀ। ਉਮੀਦ ਜਤਾਈ ਜਾ ਰਹੀ ਹੈ ਕਿ ਕੋਈ ਯਾਤਰੀ ਇਸ ਪਵਿੱਤਰ ਗ੍ਰੰਥ ਨੂੰ ਆਪਣੇ ਨਾਲ ਲੰਡਨ ਲਿਜਾ ਰਿਹਾ ਸੀ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਹਾਦਸੇ 'ਚ ਜਹਾਜ਼ 'ਚ ਮੌਜੂਦ ਜ਼ਿਆਦਾਤਰ ਸਾਮਾਨ ਸੜ ਕੇ ਸੁਆਹ ਹੋ ਗਿਆ, ਉਥੇ ਭਗਵਦ ਗੀਤਾ ਪੂਰੀ ਤਰ੍ਹਾਂ ਸੁਰੱਖਿਅਤ ਰਹੀ। ਇਸ ਦਾ ਇਕ ਵੀ ਪੰਨਾ ਨਹੀਂ ਸੜਿਆ ਤੇ ਇਹ ਪੂਰੀ ਤਰ੍ਹਾਂ ਪੜ੍ਹਨ ਯੋਗ ਹੈ।
ਯੂਜ਼ਰਜ਼ ਨੇ ਕੀਤੀਆਂ ਦਿਲਚਸਪ ਟਿੱਪਣੀਆਂ
ਇਸ ਵੀਡੀਓ 'ਤੇ ਯੂਜ਼ਰਜ਼ ਵੱਖ-ਵੱਖ ਟਿੱਪਣੀਆਂ ਕਰ ਰਹੇ ਹਨ। ਕਈ ਯੂਜ਼ਰਜ਼ ਨੇ ਇਸ ਨੂੰ ਚਮਤਕਾਰ ਦੱਸਿਆ। ਇਕ ਯੂਜ਼ਰ ਨੇ ਟਿੱਪਣੀ ਕੀਤੀ, "ਤਬਾਹੀ ਦੌਰਾਨ ਇਹ ਸੱਚਮੁੱਚ ਇਕ ਦਿਲ ਨੂੰ ਛੂਹ ਲੈਣ ਵਾਲਾ ਪਲ ਹੈ।"
ਜਹਾਜ਼ 'ਚ ਸਵਾਰ ਸਿਰਫ ਇਕ ਯਾਤਰੀ ਦੀ ਬਚੀ ਜਾਨ
ਹਾਦਸੇ 'ਚ ਚਮਤਕਾਰੀ ਢੰਗ ਨਾਲ ਇੱਕੋ-ਇਕ ਵਿਸ਼ਵਾਸ ਕੁਮਾਰ ਰਮੇਸ਼ ਨਾਮ ਦੇ ਯਾਤਰੀ ਦੀ ਜਾਨ ਬਚੀ। ਉਹ ਸੀਟ ਨੰਬਰ 11 ਏ 'ਤੇ ਬੈਠਾ ਸੀ।
ਵਿਸ਼ਵਾਸ ਨੇ ਦੱਸਿਆ ਕਿ ਉਡਾਣ ਭਰਨ ਦੇ ਤੀਹ ਸੈਕੰਡ ਬਾਅਦ ਇਕ ਤੇਜ਼ ਆਵਾਜ਼ ਆਈ ਤੇ ਫਿਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਸਭ ਕੁਝ ਬਹੁਤ ਤੇਜ਼ੀ ਨਾਲ ਹੋਇਆ। ਹਾਦਸੇ ਤੋਂ ਬਾਅਦ ਜਦੋਂ ਮੈਨੂੰ ਹੋਸ਼ ਆਇਆ, ਤਾਂ ਮੈਂ ਦੇਖਿਆ ਕਿ ਮੇਰੇ ਚਾਰੇ ਪਾਸੇ ਲਾਸ਼ਾਂ ਪਈਆਂ ਸਨ। ਮੈਂ ਡਰ ਗਿਆ। ਮੈਂ ਖੜ੍ਹਾ ਹੋਇਆ ਤੇ ਭੱਜ ਗਿਆ। ਮੇਰੇ ਚਾਰੇ ਪਾਸੇ ਜਹਾਜ਼ ਦੇ ਟੁਕੜੇ ਪਏ ਸਨ। ਕਿਸੇ ਨੇ ਮੈਨੂੰ ਫੜ ਲਿਆ ਤੇ ਐਂਬੂਲੈਂਸ 'ਚ ਬੈਠਾ ਕੇ ਹਸਪਤਾਲ ਲੈ ਗਿਆ।





Comments