Basant Avenue ਕਲੋਨੀ ਦੇ ਮਾਲਕ ਨੇ ਆਪਣੇ ਪੁਰਾਣੇ ਪਾਰਟਨਰ ਨੂੰ ਮਰਵਾਉਣ ਲਈ ਦਿੱਤੀ ਸੁਪਾਰੀ, ਪੁਲਿਸ ਨੇ ਕੀਤਾ ਗ੍ਰਿਫਤਾਰ
- bhagattanya93
- Jul 17
- 1 min read
ਲੁਧਿਆਣਾ 17 ਜੁਲਾਈ

ਥਾਣਾ ਸਦਰ ਦੀ ਪੁਲਿਸ ਨੇ ਬਸੰਤ ਅਵੇਨੁਏ ਕਲੋਨੀ ਦੇ ਮਾਲਕ ਅਮਿਤ ਗਰਗ ਨੂੰ ਗ੍ਰਿਫਤਾਰ ਕੀਤਾ ਹੈ। ਗਰਗ ਨੇ ਆਪਣੇ ਪੁਰਾਣੇ ਪਾਰ੍ਟਨਰ ਪ੍ਰੇਮ ਸਿੰਘ ਬੱਬਰ ਨੂੰ ਮਰਵਾਉਣ ਲਈ ਚਾਰ ਵਿਅਕਤੀਆਂ ਨੂੰ ਸੁਪਾਰੀ ਦਿੱਤੀ ਸੀ। ਬੱਬਰ ਨੇ ਦੱਸਿਆ ਕਿ ਅਮਿਤ ਗਰਗ ਉਸ ਨਾਲ ਰੰਜਿਸ਼ ਰੱਖਦਾ ਸੀ। ਕਿਓਂਕਿ ਉਸਨੇ ਆਪਣਾ ਕੰਮ ਅਲੱਗ ਕਰ ਲਿਆ ਸੀ। ਸੂਤਰਾਂ ਅਨੁਸਾਰ ਪੁਲਿਸ ਦੇ ਹੱਥ ਕਾਲ ਰਿਕਾਰਡਿੰਗਾਂ ਲੱਗੀਆਂ ਹਨ ਜਿਨ੍ਹਾਂ ਵਿੱਚ ਗਰਗ ਤਿੰਨ ਵਿਅਕਤੀਆਂ ਨੂੰ ਪ੍ਰੇਮ ਬੱਬਰ ਦਾ ਨੁਕਸਾਨ ਕਰਨ ਲਈ ਕਹਿ ਰਿਹਾ ਹੈ। ਇਹ ਵੀ ਦੱਸ ਦਈਏ ਕਿ ਪਹਿਲਾਂ ਵੀ ਅਮਿਤ ਗਰਗ ਦੇ ਖਿਲਾਫ਼ ਕਈ ਮੁਕੱਦਮੇ ਦਰਜ ਹਨ। ਪੁਲਿਸ ਨੇ ਸੁਪਾਰੀ ਲੈਣ ਵਾਲੇ ਸਿਮਰਨਜੀਤ , ਤੇਜਿੰਦਰ ਲੱਖਾ ਅਤੇ ਪਾਲਾ ਖਿਲਾਫ ਵੀ ਕੇਸ ਦਰਜ ਕੀਤਾ ਹੈ।







Comments