ਕੈਨੇਡਾ ਤੋਂ ਭਾਰਤ ਆਉਣ ਵਾਲਿਆਂ ਲਈ ਵੱਡੀ ਖ਼ਬਰ, ਵੀਜ਼ਾ ਸੇਵਾਵਾਂ ਸ਼ੁਰੂ
- Ludhiana Plus
- Oct 26, 2023
- 1 min read
26 ਅਕਤੂਬਰ

ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ 26 ਅਕਤੂਬਰ ਤੋਂ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਅੰਸ਼ਕ ਤੌਰ ‘ਤੇ ਮੁੜ ਸ਼ੁਰੂ ਕਰੇਗਾ।

ਇਹ ਸੇਵਾਵਾਂ ਪਿਛਲੇ ਮਹੀਨੇ ਕੂਟਨੀਤਕ ਵਿਵਾਦ ਕਾਰਨ ਬੰਦ ਕਰ ਦਿੱਤੀਆਂ ਗਈਆਂ ਸਨ।

ਹਾਈ ਕਮਿਸ਼ਨ ਨੇ ਕਿਹਾ, ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਦੀਆਂ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ।
ਹਾਈ ਕਮਿਸ਼ਨ ਨੇ ਕਿਹਾ ਕਿ, ਸਥਿਤੀ ਦੇ ਨਿਰੰਤਰ ਮੁਲਾਂਕਣ ਦੇ ਅਧਾਰ ‘ਤੇ ਅਗਲੇ ਫੈਸਲੇ ਲਏ ਜਾਣਗੇ ਅਤੇ ਉਚਿਤ ਤੌਰ ‘ਤੇ ਦੱਸਿਆ ਜਾਵੇਗਾ।






Comments