ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਆਜ਼ਾਦੀ ਦੀ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਦਾ ਮਿਲਿਆ ਮੌਕਾ : ਡਿੰਪਲ ਰਾਣਾ
- 2 minutes ago
- 2 min read
>>>>ਢੋਲੇਵਾਲ ਚੌਕ ਸਥਿਤ ਮਹਾਰਾਣਾ ਪ੍ਰਤਾਪ ਪਾਰਕ ਅਤੇ ਲਾਇਬ੍ਰੇਰੀ ’ ਚ ਮਨਾਇਆ ਆਜ਼ਾਦੀ ਦਿਹਾੜਾ
ਲੁਧਿਆਣਾ 15 ਅਗਸਤ

ਅਖਿਲ ਭਾਰਤੀਆ ਕਸ਼ਤਰੀਆ ਮਹਾਸਭਾ ਅਤੇ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਵੱਲੋਂ ਸਥਾਨਕ ਢੋਲੇਵਾਲ ਚੌਕ ਸਥਿਤ ਮਹਾਰਾਣਾ ਪ੍ਰਤਾਪ ਪਾਰਕ ਅਤੇ ਲਾਇਬ੍ਰੇਰੀ ਵਿੱਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਅਖਿਲ ਭਾਰਤੀਆ ਕਸ਼ਤਰੀਆ ਮਹਾਸਭਾ ਦੇ ਪ੍ਰਧਾਨ ਡਿੰਪਲ ਰਾਣਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਤਿਰੰਗਾ ਲਹਿਰਾ ਕੇ ਹਾਜ਼ਰ ਜਨਸਮੂਹ ਨੂੰ 80ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਵਿਧਾਇਕ ਪੱਪੀ ਨੇ ਮਹਾਸਭਾ ਵੱਲੋਂ ਡਿੰਪਲ ਰਾਣਾ ਦੀ ਅਗਵਾਈ ਹੇਠ ਮਹਾਰਾਣਾ ਪ੍ਰਤਾਪ ਵਰਗੇ ਮਹਾਨ ਯੋਧਿਆਂ ਅਤੇ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਨਾਲ ਸਬੰਧਤ ਇਤਿਹਾਸ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸਬੰਧਤ ਗੀਤ ਪੇਸ਼ ਕਰਕੇ ਮਾਹੌਲ ਨੂੰ ਦੇਸ਼ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।

ਡਿੰਪਲ ਰਾਣਾ ਨੇ ਆਜ਼ਾਦੀ ਸੰਗਰਾਮ ਦੇ ਗੌਰਵਮਈ ਇਤਿਹਾਸ ਬਾਰੇ ਹਾਜ਼ਰ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਵਰਗੇ ਮਹਾਨ ਸਪੂਤਾਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ ਸਦਕਾ ਹੀ ਅਸੀਂ ਅੱਜ ਆਜ਼ਾਦ ਭਾਰਤ ਦੀ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੇ ਹਾਂ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਮਹਾਨ ਯੋਧਿਆਂ ਦੇ ਜੀਵਨ ਅਤੇ ਕੁਰਬਾਨੀਆਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਅਸ਼ੋਕ ਪਰਾਸ਼ਰ ਪੱਪੀ ਅਤੇ ਡਿੰਪਲ ਰਾਣਾ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਪੜਾਈ ਲਈ ਸਮੱਗਰੀ ਅਤੇ ਲੱਡੂ ਵੰਡ ਕੇ ਆਜ਼ਾਦੀ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਅਸ਼ੋਕ ਪਰਾਸ਼ਰ ਪੱਪੀ ਨੇ ਅਖਿਲ ਭਾਰਤੀਆ ਕਸ਼ਤਰੀਆ ਮਹਾਸਭਾ ਵੱਲੋਂ ਕੁਮਾਰ ਸੰਜੀਵ ਨੂੰ ਮਹਾਰਾਣਾ ਪ੍ਰਤਾਪ ਦਾ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ।

ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਦੇ ਪ੍ਰਧਾਨ ਰਾਕੇਸ਼ ਮਿਨਹਾਸ ਨੇ ਮਹਾਰਾਣਾ ਪ੍ਰਤਾਪ ਪਾਰਕ ਅਤੇ ਲਾਇਬ੍ਰੇਰੀ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਅਖਿਲ ਭਾਰਤੀਆ ਕਸ਼ਤਰੀਆ ਮਹਾਸਭਾ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਸੰਤ ਸਿੰਘ ਰਾਣਾ, ਰਾਕੇਸ਼ ਮਿਨਹਾਸ, ਕੌਂਸਲਰ ਇਕਬਾਲ ਸਿੰਘ ਸੋਨੂੰ ਡਿਕੋ, ਹਿਮਾਚਲ ਪ੍ਰਾਂਤੀਆ ਸਭਾ ਦੇ ਪ੍ਰਧਾਨ ਅਨਿਲ ਠਾਕੁਰ, ਡੀ.ਐਸ. ਰਾਣਾ, ਰਣਧੀਰ ਪਰਮਾਰ, ਆਸ਼ੂ ਰਾਣਾ, ਗੌਤਮ ਪੁੰਡੀਰ, ਸੋਨੀ ਰਾਣਾ, ਅਸ਼ੋਕ ਜਸਰੋਟੀਆ, ਵਿਭੂ ਠਾਕੁਰ, ਰਣਧੀਰ ਰਾਣਾ, ਮਮ ਚੰਦ ਰਾਣਾ, ਚੰਚਲ ਸਿੰਘ ਠਾਕੁਰ, ਅਮਨਦੀਪ ਰਾਣਾ, ਅਮਰੇਂਦਰਾ ਗੋਵਿੰਦ ਰਾਓ, ਕੁਲਦੀਪ ਸ਼ਰਮਾ, ਰਾਜੇਸ਼ ਭਾਰਦਵਾਜ, ਵਿਜੈ ਰਾਜਪੂਤ, ਨੀਟੀ ਬਜਾਜ, ਨਰੇਸ਼ ਰਾਣਾ, ਮਿੰਟੂ ਰਾਣਾ, ਰਿੰਕੂ ਰਾਣਾ, ਬਿੱਟੂ ਰਾਣਾ, ਬੱਬੂ ਰਾਣਾ, ਕਪਿਲ ਸ਼ੱਕਵਾਲ, ਹਰੀਸ਼ ਦੂਆ, ਰਾਕੇਸ਼ ਰਾਣਾ, ਜਗਦੇਵ ਮਿਨਹਾਸ, ਰਾਜੇਸ਼ ਰਾਣਾ, ਡੀ.ਐਸ. ਚੌਹਾਨ, ਕੁਲਵੰਤ ਰਾਣਾ, ਗੁਲਜ਼ਾਰ ਗੁਲੇਰੀਆ, ਦਿਲਬਾਗ ਰਾਣਾ, ਜਗਦੀਸ਼ ਮਰਵਾਹਾ, ਐਨ.ਪੀ. ਸਿੰਘ, ਐਸ.ਕੇ. ਸਿੰਘ, ਬਲਦੇਵ ਠਾਕੁਰ, ਕੇ.ਪੀ. ਰਾਣਾ, ਗੁਰਨਾਮ ਸਿੰਘ ਠਾਕੁਰ, ਅਮਿਤ ਡਡੀਚ, ਸਤਨਾਮ ਸਿੰਘ, ਸੁਰੇਸ਼ ਰਾਣਾ, ਸਤਿੰਦਰ ਪਾਂਡੇ, ਕਸ਼ਮੀਰ ਸਿੰਘ ਪਟਿਆਲ, ਕਰਮਚੰਦ ਸ਼ਰਮਾ, ਰੂਪ ਸਿੰਘ ਰਾਣਾ, ਰਾਜਕੁਮਾਰ ਸ਼ਰਮਾ, ਅਵਧ ਮਿਸ਼ਰਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।





Comments