ਪੰਜਾਬ ਦੇ ਇਸ ਗਾਇਕ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌ*ਤ, ਸੰਗੀਤ ਪ੍ਰੇਮੀਆਂ 'ਚ ਸੋਗ ਦੀ ਲਹਿਰ
- bhagattanya93
- Jun 11
- 1 min read
11/06/2025

ਪਿੰਡ ਬੁੱਢੇਵਾਲ ਦੇ ਕਾਂਗਰਸੀ ਆਗੂ ਤੇ ਖੰਡ ਮਿੱਲ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਦੇ ਨੌਜਵਾਨ ਸਪੁੱਤਰ ਬਿਕਰਮ ਸਿੰਘ ਗਿੱਲ (22) ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਮੁਤਾਬਕ ਬਿਕਰਮ ਸਿੰਘ ਗਿੱਲ 4 ਸਾਲ ਪਹਿਲਾਂ ਕੈਨੇਡਾ ਗਿਆ ਸੀ, ਜਿੱਥੇ ਉਹ ਸਰੀ ਵਿਖੇ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਉਸ ਨੂੰ ਦਿਲ ਦਾ ਦੌਰਾ ਪਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਬਿਕਰਮ ਸਿੰਘ ਗਿੱਲ ਇਕ ਵਧੀਆ ਗਾਇਕ ਤੇ ਗੀਤਕਾਰ ਵੀ ਸੀ ਜਿਸ ਦੇ 15 ਤੋਂ ਵੱਧ ਗੀਤ ਰਿਲੀਜ਼ ਹੋ ਚੁੱਕੇ ਸਨ। ਉਸ ਦੀ ਮ੍ਰਿਤਕ ਦੇਹ ਦੀ ਉਡੀਕ ਕੀਤੀ ਜਾ ਰਹੀ। ਗਾਇਕ ਦੀ ਮੌਤ ਨਾਲ ਸੰਗੀਤ ਪ੍ਰੇਮੀਆਂ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।






Comments