Instagram ਤੋਂ DP ਨਾ ਹਟਾਉਣ ’ਤੇ ਪੇਚਕਸ ਮਾਰ ਕੇ ਪਤਨੀ ਦੀ ਕੀਤੀ ਹੱ+ਤਿ+ਆ, ਥਾਣੇ ਜਾ ਕੇ ਕੀਤਾ ਆਤਮ-ਸਮਰਪਣ
- May 31, 2024
- 1 min read
31/05/2024
ਇੰਸਟਾਗ੍ਰਾਮ ਦੀ ਡਿਸਪਲੇ ਪਿਕਚਰ (ਡੀਪੀ) ’ਤੇ ਪਤਨੀ ਦੀ ਫੋਟੋ ’ਤੇ ਲੋਕਾਂ ਦੇ ਕੁਮੈਂਟ ਦੇਖ ਕੇ ਐਂਬੂਲੈਂਸ ਚਾਲਕ ਗੁੱਸੇ ’ਚ ਆ ਗਿਆ। ਉਸ ਨੇ ਫੋਟੋ ਹਟਾਉਣ ਲਈ ਕਿਹਾ ਤਾਂ ਪਤਨੀ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੇਚਕਸ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਪੇਚਕਸ ਲੈ ਕੇ ਥਾਣੇ ਪੁੱਜਾ ਤੇ ਆਤਮ ਸਮਰਪਣ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ। ਬੁੱਧਵਾਰ ਨੂੰ ਦੀਪਾ ਨੇ ਆਪਣੀ ਇੰਸਟਾਗ੍ਰਾਮ ਆਈਡੀ ’ਤੇ ਡੀਪੀ ਲਾਈ ਸੀ। ਡੀਪੀ ’ਤੇ ਕਾਫੀ ਲੋਕਾਂ ਨੇ ਕੁਮੈਂਟ ਕੀਤੇ ਸਨ। ਰਾਤ ਕਰੀਬ ਦੋ ਵਜੇ ਲੋਕਾਂ ਦੇ ਕੁਮੈਂਟ ਪੜ੍ਹਨ ਤੋਂ ਬਾਅਦ ਲਲਿਤ ਨੇ ਪਤਨੀ ਤੋਂ ਡੀਪੀ ਹਟਾਉਣ ਲਈ ਕਿਹਾ। ਇਸ ਨੂੰ ਲੈ ਕੇ ਦੋਵਾਂ ’ਚ ਵਿਵਾਦ ਹੋ ਗਿਆ। ਗੁੱਸੇ ’ਚ ਆਏ ਲਲਿਤ ਨੇ ਪਤਨੀ ਦੀ ਧੌਣ ’ਤੇ ਪੇਚਕਸ ਨਾਲ ਕਈ ਹਮਲੇ ਕਰ ਕੇ ਹੱਤਿਆ ਕਰ ਦਿੱਤੀ। ਪੁਲਿਸ ਦੇ ਮੌਕੇ ’ਤੇ ਪੁੱਜਣ ਤੋਂ ਪਹਿਲਾਂ ਹੀ ਲਲਿਤ ਥਾਣੇ ਪੁੱਜ ਗਿਆ। ਮਿ੍ਰਤਕਾ ਦੇ ਭਰਾ ਅਸਮਿਤ ਨੇ ਪੁਲਿਸ ਨੂੰ ਦੱਸਿਆ ਕਿ ਲਲਿਤ ਉਸ ਦੀ ਭੈਣ ਨੂੰ ਪੈਸਿਆਂ ਕਾਰਨ ਆਏ ਦਿਨ ਪਰੇਸ਼ਾਨ ਕਰਦਾ ਸੀ। ਕੁਝ ਦਿਨ ਪਹਿਲਾਂ ਪਤੀ ਦੇ ਅੱਤਿਆਚਾਰ ਤੋਂ ਪਰੇਸ਼ਾਨ ਹੋ ਕੇ ਦੀਪਾ 20 ਹਜ਼ਾਰ ਰੁਪਏ ਲੈਣ ਉਸ ਕੋਲ ਆਈ ਸੀ। ਹਾਲੀਆ ਹੀ ਦੀਪਾ ਨੂੰ ਉਸ ਦੇ ਸਹੁਰੇ ਨੇ ਚਾਰ ਲੱਖ ਰੁਪਏ ਦਿੱਤੇ ਸਨ। ਦੀਪਾ ਨੇ ਤਿੰਨ ਦਾ ਮਕਾਨ ਖ਼ਰੀਦ ਕੇ ਬੈਨਾਮਾ ਆਪਣੇ ਨਾਂ ਕਰਵਾ ਲਿਆ ਸੀ। ਬਾਕੀ ਇਕ ਲੱਖ ਰੁਪਏ ਉਸ ਕੋਲ ਸਨ, ਜੋ ਲਲਿਤ ਮੰਗ ਰਿਹਾ ਸੀ। ਦੀਪਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਲੈ ਕੇ ਵੀ ਜੋੜੇ ’ਚ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ।






Comments