ਪੀਐੱਮ ਅੱਜ ਹਰੀ ਝੰਡੀ ਦਿਖਾ ਕੇ ਜਲੰਧਰ-ਕੱਟੜਾ ਵੰਦੇ ਭਾਰਤ ਟ੍ਰੇਨ ਕਰਨਗੇ ਰਵਾਨਾ, ਮੰਗਲਵਾਰ ਨੂੰ ਛੱਡ ਕੇ ਰੋਜ਼ਾਨਾ ਚੱਲੇਗੀ ਇਹ ਰੇਲ ਗੱਡੀ
- bhagattanya93
- Aug 10
- 2 min read
10/08/2025

ਜਲੰਧਰ ਤੋਂ ਸ੍ਰੀ ਵੈਸ਼ਨੋਦੇਵੀ ਕੱਟੜਾ ਤੱਕ ਵੰਦੇ ਭਾਰਤ ਰੇਲ ਗੱਡੀ ਚਲਾਈ ਜਾ ਰਹੀ ਹੈ। ਇਸ ਰੇਲ ਗੱਡੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਰੀ ਝੰਡੀ ਦਿਖਾ ਕੇ ਦੁਪਹਿਰ ਬਾਅਦ 3.30 ਵਜੇ ਰਵਾਨਾ ਕਰਨਗੇ। ਮੰਗਲਵਾਰ ਨੂੰ ਛੱਡ ਕੇ ਇਹ ਗੱਡੀ ਰੋਜ਼ਾਨਾ ਚੱਲੇਗੀ। ਜਲੰਧਰ ਤੋਂ ਸ੍ਰੀ ਵੈਸ਼ਨੋਦੇਵੀ ਕਟੜਾ ਰੇਲ ਗੱਡੀ ਦਾ ਕਿਰਾਇਆ 1050 ਰੁਪਏ ਹੋਵੇਗਾ ਜਦੋਂਕਿ ਜਲੰਧਰ ਤੋਂ ਅੰਮ੍ਰਿਤਸਰ ਲਈ 440 ਰੁਪਏ ਹੋਵੇਗਾ। ਇਹ ਰੇਲ ਗੱਡੀ 11 ਅਗਸਤ ਤੋਂ ਸ਼ੁਰੂ ਹੋ ਰਹੀ ਰੇਲ ਗੱਡੀ ਦਾ ਜਲੰਧਰ ’ਚ ਪਹੁੰਚਣ ਦਾ ਸਮਾਂ ਸਵੇਰੇ 11.03 ਵਜੇ ਹੈ ਪਰ ਐਤਵਾਰ ਨੂੰ ਉਦਘਾਟਨ ਸਮਾਗਮ ਹੋਣ ਕਾਰਨ ਇਹ ਦੁਪਹਿਰ 3 ਵਜੇ ਦੇ ਕਰੀਬ ਪਹੁੰਚੇਗੀ ਜਿੱਥੇ ਰੇਲਵੇ ਦੇ ਨਾਲ-ਨਾਲ ਭਾਜਪਾ ਵੱਲੋਂ ਇਕੱਠ ਕੀਤਾ ਜਾਵੇਗਾ ਜਿਸ ਵਿੱਚ ਭਾਜਪਾ ਲੀਡਰਸ਼ਿਪ ਦੇ ਨਾਲ-ਨਾਲ ਸਾਰੇ ‘ਆਪ’ ਆਗੂ ਵੀ ਮੌਜੂਦ ਰਹਿਣਗੇ। ਇਸ ਦੌਰਾਨ ਸਟੇਸ਼ਨ ’ਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ ਅਤੇ 30 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਸਬੰਧੀ ਸ਼ਨਿਚਰਵਾਰ ਨੂੰ ਡੀਆਰਐੱਮ ਸੰਜੀਵ ਕੁਮਾਰ ਅਤੇ ਫਿਰੋਜ਼ਪੁਰ ਡਵੀਜ਼ਨ ਦੇ ਉੱਚ ਅਧਿਕਾਰੀ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਸਮਾਗਮ ਪਲੇਟਫਾਰਮ ਨੰਬਰ ਇੱਕ ਅਤੇ ਪਲੇਟਫਾਰਮ ਇੱਕ-ਏ ਦੇ ਵਿਚਕਾਰ ਖਾਲੀ ਜਗ੍ਹਾ ’ਤੇ ਹੋਵੇਗਾ।
ਰੇਲਵੇ ਨੇ ਯਾਤਰੀਆਂ ਨੂੰ ਜਾਰੀ ਕੀਤੇ ਪਾਸ
ਕਿਉਂਕਿ ਐਤਵਾਰ ਨੂੰ ਇਸ ਰੇਲ ਗੱਡੀ ਦਾ ਉਦਘਾਟਨ ਹੈ, ਇਸ ਲਈ ਰੇਲਵੇ ਵੱਲੋਂ ਇਸ ਵਿੱਚ ਸਵਾਰ ਹੋਣ ਵਾਲਿਆਂ ਨੂੰ ਪਾਸ ਜਾਰੀ ਕੀਤੇ ਗਏ ਹਨ। ਪਹਿਲੇ ਦਿਨ ਸਿਰਫ਼ ਪਾਸ ਧਾਰਕ ਹੀ ਯਾਤਰਾ ਕਰ ਸਕਣਗੇ, ਜਦੋਂ ਕਿ ਸੋਮਵਾਰ ਤੋਂ ਕਿਰਾਇਆ ਲਾਗੂ ਹੋਵੇਗਾ। ਜਲੰਧਰ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਏਸੀ ਚੇਅਰ ਕਾਰ ਦਾ ਕਿਰਾਇਆ 1050 ਰੁਪਏ ਅਤੇ ਇਕਾਨਮੀ ਕਲਾਸ ਦਾ ਕਿਰਾਇਆ 1840 ਰੁਪਏ, ਜਲੰਧਰ ਤੋਂ ਅੰਮ੍ਰਿਤਸਰ ਤੱਕ ਏਸੀ ਚੇਅਰ ਕਾਰ ਦਾ ਕਿਰਾਇਆ 440 ਰੁਪਏ ਅਤੇ ਇਕਾਨਮੀ ਕਲਾਸ ਦਾ ਕਿਰਾਇਆ 835 ਰੁਪਏ ਹੋਵੇਗਾ।
8 ਡੱਬਿਆਂ ਵਾਲੀ ਹੋਵੇਗੀ ਗੱਡੀ
ਇਸ ਰੇਲ ਗੱਡੀ ਵਿੱਚ ਅੱਠ ਡੱਬੇ ਹੋਣਗੇ। ਇਸ ਵਿੱਚ ਸੱਤ ਚੇਅਰਕਾਰ ਅਤੇ ਇੱਕ ਇਕਾਨਮੀ ਕਲਾਸ ਹੋਵੇਗੀ। ਏਸੀ ਚੇਅਰਕਾਰ ਵਿੱਚ 78 ਸੀਟਾਂ ਅਤੇ ਇਕਾਨਮੀ ਕਲਾਸ ਵਿੱਚ 52 ਸੀਟਾਂ ਹਨ। ਇਸ ’ਚ 598 ਯਾਤਰੀ ਯਾਤਰਾ ਕਰ ਸਕਣਗੇ।
4.23 ਘੰਟਿਆਂ ’ਚ ਕਟੜਾ ਪੁੱਜੇਗੀ ਰੇਲ ਗੱਡੀ
ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਜਿਸ ਦਾ ਨੰਬਰ 26406 ਸ੍ਰੀ ਮਾਤਾ ਵੈਸ਼ਨੋ ਦੇਵੀ ਤੋਂ ਸਵੇਰੇ 6.40 ਵਜੇ ਰਵਾਨਾ ਹੋਵੇਗੀ, ਸਵੇਰੇ 8.05 ਵਜੇ ਜੰਮੂਤਵੀ ਸਟੇਸ਼ਨ ਪਹੁੰਚੇਗੀ ਅਤੇ ਸਵੇਰੇ 11.03 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚੇਗੀ। ਇਸ ਦਾ ਦੋ ਮਿੰਟ ਦਾ ਠਹਿਰਾਅ ਹੋਵੇਗਾ ਅਤੇ ਇਹ ਬਿਆਸ ਸਟੇਸ਼ਨ ’ਤੇ 11.28 ਵਜੇ ਅਤੇ ਅੰਮ੍ਰਿਤਸਰ 12.20 ਵਜੇ ਪਹੁੰਚੇਗੀ। ਵਾਪਸੀ ਯਾਤਰਾ ਦੌਰਾਨ ਅੰਮ੍ਰਿਤਸਰ ਤੋਂ ਸ਼ਾਮ 4.25 ਵਜੇ ਰਵਾਨਾ ਹੋਵੇਗੀ। ਇਹ ਬਿਆਸ ਸਟੇਸ਼ਨ 5.03 ਵਜੇ ਪੁੱਜੇਗੀ ਅਤੇ ਸ਼ਾਮ 5.33 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਪੁੱਜੇਗੀ ਅਤੇ ਸ਼ਾਮ 5.35 ਵਜੇ ਪਠਾਨਕੋਟ ਕੈਂਟ ਸਟੇਸ਼ਨ, ਸ਼ਾਮ 7.03 ਵਜੇ ਪਠਾਨਕੋਟ ਕੈਂਟ ਸਟੇਸ਼ਨ ਅਤੇ ਰਾਤ 8.28 ਵਜੇ ਜੰਮੂ ਤਵੀ ਸਟੇਸ਼ਨ ਅਤੇ ਰਾਤ 10 ਵਜੇ ਕੱਟੜਾ ਸਟੇਸ਼ਨ ਪਹੁੰਚੇਗੀ।





Comments